ਫਸਵੇਂ ਮੁਕਾਬਲੇ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ 2 ਦੌੜਾਂ ਨਾਲ ਹਰਾਇਆ

ਭਾਰਤ ਤੇ ਸ਼੍ਰੀਲੰਕਾ ਦਰਮਿਆਨ ਤਿੰਨ ਟੀ20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ ਆਪਣੇ ਨਾਂ ਕਰ ਲਿਆ। ਲੜੀ ਦਾ ਪਹਿਲਾ ਮੁਕਾਬਲਾ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਗਿਆ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਬਣਾਈਆਂ। 163 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦਾ ਟੀਮ 20 ਓਵਰਾਂ ਵਿਚ 160 ਦੌੜਾਂ ਹੀ ਬਣਾ ਪਾਈ। ਇੰਝ ਭਾਰਤ ਨੇ ਇਹ ਮੁਕਾਬਲਾ 2 ਦੌੜਾਂ ਨਾਲ ਜਿੱਤ ਲਿਆ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਦੀਪਕ ਹੁੱਡਾ ਦੀ 41 ਅਤੇ ਅਕਸਰ ਪਟੇਲ ਦੀ 31 ਦੌੜਾਂ ਦੀਆਂ ਅਜੇਤੂ ਪਾਰੀਆਂ ਸਦਕਾ 5 ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਬਣਾਈਆਂ ਸਨ। ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ 37 ਅਤੇ ਕਪਤਾਨ ਹਾਰਦਿਕ ਪੰਡਯਾ ਨੇ ਵੀ 29 ਦੌੜਾਂ ਬਣਾਈਆਂ। 

ਸ਼੍ਰਿਲੰਕਾ ਵੱਲੋਂ ਵਨਿੰਦੂ ਹਸਰੰਗਾ 21, ਭਨੁਸ਼ਕਾ ਰਾਜਪਾਸਕਾ 10,  ਕੁਸ਼ਲ ਮੈਂਡਿਸ 28, ਪਥੁਮ ਨਿਸੰਕਾ 1, ਧੰਨਜੇ ਡਿਸਿਲਵਾ 8 ਅਤੇ ਚਰਿਥ ਅਸਲੰਕਾ 12 ਦੌੜਾਂ ਬਣਾ ਕੇ ਆਉਟ ਹੋ ਗਏ। ਭਾਰਤੀ ਗੇਂਦਬਾਜ਼ ਸ਼ਿਵਮ ਮਾਵੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿਚ 22 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਹਰਸ਼ਲ ਪਟੇਲ ਤੇ ਉਮਰਾਨ ਮਲਿਕ ਨੂੰ 2-2 ਵਿਕਟਾਂ ਮਿਲੀਆਂ ਹਨ। ਸ਼੍ਰੀਲੰਕਾ ਨੂੰ ਅਖੀਰਲੀ ਗੇਂਦ ‘ਤੇ 4 ਦੌੜਾਂ ਦੀ ਲੋੜ ਸੀ। ਸ਼੍ਰੀਲੰਕਾਈ ਬੱਲੇਬਾਜ਼ ਇਸ ਗੇਂਦ ‘ਤੇ ਚੌਕਾ ਨਹੀ ਜੜ ਪਾਏ ਤੇ ਮੈਚ ਗੁਆ ਬੈਠੇ।

Add a Comment

Your email address will not be published. Required fields are marked *