ਉੱਘੇ ਕੈਨੇਡੀਅਨ ਲੋਕ ਗਾਇਕ ਇਆਨ ਟਾਈਸਨ ਦਾ ਦੇਹਾਂਤ

ਟੋਰਾਂਟੋ, 30 ਦਸੰਬਰ-: ਕੈਨੇਡਾ ਦੇ ਲੋਕ ਗਾਇਕ ਇਆਨ ਟਾਈਸਨ ਦਾ 89 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਇਆਨ ਤੇ ਸਿਲਵੀਆ ਦੀ ਮਸ਼ਹੂਰ ਗਾਇਕ ਜੋੜੀ ਨੇ ਕਈ ਭਵਿੱਖੀ ਸੰਗੀਤਕ ਹਸਤੀਆਂ- ਜੌਨੀ ਮਿਸ਼ੇਲ ਤੇ ਨੀਲ ਯੰਗ ਨੂੰ ਵੀ ਗਾਇਕੀ ਦੇ ਖੇਤਰ ਵਿਚ ਆਉਣ ਲਈ ਪ੍ਰੇਰਿਤ ਕੀਤਾ। ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਦੇ ਰਹਿਣ ਵਾਲੇ ਟਾਈਸਨ ਦੀ ਮੌਤ ਅਲਬਰਟਾ ਸਥਿਤ ਉਨ੍ਹਾਂ ਦੀ ਰਿਹਾਇਸ਼ ਉਤੇ ਹੋਈ ਹੈ। ਇੱਥੇ ਉਨ੍ਹਾਂ ਖੇਤੀਬਾੜੀ ਲਈ ਵੱਡੀ ਪੱਧਰ ਉਤੇ ਜ਼ਮੀਨ (ਰੈਂਚ) ਖ਼ਰੀਦੀ ਹੋਈ ਸੀ। ਦੱਸਣਯੋਗ ਹੈ ਕਿ ਟਾਈਸਨ ਟੋਰਾਂਟੋ ਵਿਚ ਲੋਕ ਗਾਇਕੀ ਦੀ ਮੁਹਿੰਮ ਦਾ ਹਿੱਸਾ ਰਹੇ ਜਿਸ ਦਾ ਲੋਕਾਂ ਉਤੇ ਕਾਫ਼ੀ ਅਸਰ ਪਿਆ। ਉਨ੍ਹਾਂ ਆਪਣੀ ਪਹਿਲੀ ਪਤਨੀ ਸਿਲਵੀਆ ਟਾਈਸਨ ਨਾਲ ਮਿਲ ਕੇ ਕਈ ਗੀਤਾਂ ਦੀ ਰਚਨਾ ਕੀਤੀ ਜੋ ਸਭਿਆਚਾਰਕ ਪੱਖ ਤੋਂ ਮਕਬੂਲ ਹੋਏ। ਮਗਰੋਂ ਜ਼ਿਆਦਾਤਰ ਸਮਾਂ ਉਨ੍ਹਾਂ ਆਪਣੇ ਖੇਤਾਂ ਵਿਚ ਬਿਤਾਇਆ ਤੇ ‘ਕਾਓਬੁਆਏ’ ਵੰਨਗੀ ਦੇ ਗੀਤ ਲਿਖੇ।

Add a Comment

Your email address will not be published. Required fields are marked *