ਮੁਕੇਸ਼-ਨੀਤਾ ਦੇ ਛੋਟੇ ਪੁੱਤਰ ਅਨੰਤ ਦੀ ਹੋਈ ਮੰਗਣੀ

ਮੁੰਬਈ – ਅੰਬਾਨੀ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਦਸੰਬਰ ਮਹੀਨੇ ‘ਚ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਇਕ ਹੋਰ ਵੱਡੀ ਖੁਸ਼ੀ ਆਈ ਹੈ। ਅਰਬਪਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਨੇ ਆਪਣੀ ਪ੍ਰੇਮਿਕਾ ਰਾਧਿਕਾ ਮਰਚੈਂਟ ਨਾਲ ਮੰਗਣੀ ਕਰ ਲਈ ਹੈ। ਅਨੰਤ ਅਤੇ ਰਾਧਿਕਾ ਦੀ ਰਿੰਗ ਸੈਰੇਮਨੀ ਰਾਜਸਥਾਨ ਦੇ ਉਦੈਪੁਰ ਦੇ ਸ਼੍ਰੀਨਾਥਜੀ ਮੰਦਿਰ ਵਿੱਚ ਹੋਈ। ਦੋਵਾਂ ਦੀ ਪਹਿਲੀ ਤਸਵੀਰ ਸਾਹਮਣੇ ਆ ਚੁੱਕੀ ਹੈ। ਮੁਕੇਸ਼ ਅੰਬਾਨੀ ਨੇ ਆਪਣੇ ਬੇਟੇ ਦੀ ਮੰਗਣੀ ਬਹੁਤ ਸਾਦਗੀ ਨਾਲ ਕੀਤੀ। ਰਾਧਿਕਾ ਜਲਦੀ ਹੀ ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਬਣੇਗੀ। ਹਾਲਾਂਕਿ ਅਨੰਤ ਅਤੇ ਰਾਧਿਕਾ ਦਾ ਵਿਆਹ ਕਦੋਂ ਹੋਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਸ ਖੁਸ਼ਖਬਰੀ ਦੀ ਪੁਸ਼ਟੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਗਰੁੱਪ ਪ੍ਰੈਜ਼ੀਡੈਂਟ ਪਰਿਮਲ ਨਾਥਵਾਨੀ ਨੇ ਕੀਤੀ ਹੈ। ਪਰਿਮਲ ਨਾਥਵਾਨੀ ਨੇ ਟਵਿੱਟਰ ‘ਤੇ ਲਿਖਿਆ, “ਪਿਆਰੇ ਅਨੰਤ ਅਤੇ ਰਾਧਿਕਾ ਨੂੰ ਨਾਥਦੁਆਰੇ ਦੇ ਸ਼੍ਰੀਨਾਥਜੀ ਮੰਦਿਰ ‘ਚ ਉਨ੍ਹਾਂ ਦੇ ਰੋਕਾ ਸਮਾਰੋਹ ਲਈ ਦਿਲੋਂ ਵਧਾਈਆਂ। ਭਗਵਾਨ ਸ਼੍ਰੀਨਾਥ ਜੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ।”

ਦੱਸ ਦੇਈਏ ਕਿ ਰਾਧਿਕਾ ਅਤੇ ਅਨੰਤ ਇੱਕ ਦੂਜੇ ਨੂੰ ਬਚਪਨ ਤੋਂ ਜਾਣਦੇ ਹਨ। ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਰਾਧਿਕਾ ਨੂੰ ਅੰਬਾਨੀ ਪਰਿਵਾਰ ਦੇ ਹਰ ਪਰਿਵਾਰਕ ਫੰਕਸ਼ਨ ‘ਚ ਦੇਖਿਆ ਗਿਆ ਹੈ। ਜੂਨ 2022 ਵਿੱਚ, ਅੰਬਾਨੀ ਪਰਿਵਾਰ ਨੇ ਆਪਣੀ ਹੋਣ ਵਾਲੀ ਨੂੰਹ, ਰਾਧਿਕਾ ਮਰਚੈਂਟ ਲਈ ਆਰਗੇਟਰਾਮ ਸਮਾਰੋਹ ਦੀ ਮੇਜ਼ਬਾਨੀ ਕੀਤੀ। ਜਿੱਥੇ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਪਹੁੰਚੇ ਸਨ। ਸਮਾਰੋਹ ਤੋਂ ਰਾਧਿਕਾ ਦੇ ਕਲਾਸੀਕਲ ਡਾਂਸ ਕਰਦੇ ਹੋਏ ਕਈ ਵੀਡੀਓ ਸਾਹਮਣੇ ਆਏ ਹਨ।

ਜਾਣੋ ਕੌਣ ਹੈ ਰਾਧਿਕ ਮਰਚੈਂਟ?

ਰਾਧਿਕਾ ਮਰਚੈਂਟ ਵੀਰੇਨ ਮਰਚੈਂਟ ਅਤੇ ਸ਼ੈਲਾ ਮਰਚੈਂਟ ਦੀ ਬੇਟੀ ਹੈ। ਵੀਰੇਨ ਅਤੇ ਸ਼ੀਲਾ ਐਨਕੋਰ ਹੈਲਥਕੇਅਰ ਦੇ ਸੀ.ਈ.ਓ. ਹਨ। ਰਾਧਿਕਾ ਨੇ ਆਪਣੀ ਪੜ੍ਹਾਈ ਮੁੰਬਈ ਵਿੱਚ ਕੀਤੀ ਸੀ। ਇਸ ਤੋਂ ਬਾਅਦ ਰਾਧਿਕਾ ਅੱਗੇ ਦੀ ਪੜ੍ਹਾਈ ਲਈ ਨਿਊਯਾਰਕ ਚਲੀ ਗਈ। ਉੱਥੇ ਉਸ ਨੇ ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। 2017 ਵਿੱਚ, ਉਹ ਸੇਲਜ਼ ਐਗਜ਼ੀਕਿਊਟਿਵ ਵਜੋਂ ਇਸਪ੍ਰਵਾ ਟੀਮ ਵਿੱਚ ਸ਼ਾਮਲ ਹੋਈ।  ਰਾਧਿਕਾ ਨੂੰ ਪੜ੍ਹਨਾ, ਟਰੈਕ ਕਰਨਾ ਅਤੇ ਤੈਰਾਕੀ ਕਰਨਾ ਪਸੰਦ ਹੈ। ਰਾਧਿਕਾ ਇੱਕ ਪ੍ਰਚਲਿਤ ਭਾਰਤੀ ਕਲਾਸੀਕਲ ਡਾਂਸਰ ਵੀ ਹੈ।

Add a Comment

Your email address will not be published. Required fields are marked *