ਭਾਰਤ-ਪਾਕਿ ਦਰਿਆਵਾਂ ਦੇ ਪਾਣੀ ਦੇ ਵਿਵਾਦ ਨੂੰ ਲੈ ਕੇ ਅਕਤੂਬਰ ’ਚ ਹੋਵੇਗੀ ਮੀਟਿੰਗ

ਗੁਰਦਾਸਪੁਰ/ਪਾਕਿਸਤਾਨ – ਭਾਰਤ-ਪਾਕਿਸਤਾਨ ਵਿਚ ਦਰਿਆਵਾਂ ਦੇ ਪਾਣੀ ਅਤੇ ਦਰਿਆਵਾਂ ’ਤੇ ਬਣਨ ਵਾਲੇ ਡੈਮ ਨੂੰ ਲੈ ਕੇ ਪੈਦਾ ਹੋਣ ਵਾਲੇ ਵਿਵਾਦ ਨੂੰ ਗੱਲਬਾਤ ਨਾਲ ਸੁਝਾਉਣ ਲਈ ਸਾਲ 1960 ਵਿਚ ਹੋਏ ਸਮਝੌਤੇ ਅਨੁਸਾਰ ਦਰਿਆਵਾਂ ਦੇ ਪਾਣੀ ਸਬੰਧੀ ਪੈਦਾ ਹੋਏ ਨਵੇਂ ਵਿਵਾਦ ਨੂੰ ਸੁਲਝਾਉਣ ਲਈ ਅਕਤੂਬਰ ਮਹੀਨੇ ’ਚ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿਚ ਦੋਵਾਂ ਦੇਸ਼ਾਂ ਦੇ ਸਿੰਧੂ ਜਲ ਕਮਿਸ਼ਨ ਦੇ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ।

ਸੂਤਰਾਂ ਅਨੁਸਾਰ ਪਾਕਿਸਤਾਨ ਦੇ ਸਿੰਧੂ ਜਲ ਕਮਿਸ਼ਨ ਦੇ ਕਮਿਸ਼ਨਰ ਸੈਯਦ ਮੇਹਰ ਅਲੀ ਸ਼ਾਹ ਨੇ ਭਾਰਤ ਦੇ ਸਿੰਧੂ ਜਲ ਕਮਿਸ਼ਨਰ ਨੂੰ ਇਸ ਮੀਟਿੰਗ ਸਬੰਧੀ ਪੱਤਰ ਭੇਜਣ ਲਈ ਤਿਆਰ ਕੀਤਾ ਹੈ। ਇਸ ਪੱਤਰ ’ਚ ਭਾਰਤੀ ਕਸ਼ਮੀਰ ਵਿਚ ਬਣਨ ਵਾਲੇ ਕ੍ਰਮਵਾਰ 1000 ਮੈਗਾਵਾਟ, 49 ਮੈਗਾਵਾਟ ਅਤੇ 624 ਮੈਗਾਵਾਟ ਸਮਤਾ ਵਾਲੇ ਪਾਕਲ ਦੂਲ ਡੈਮ ਦੇ ਨਾਲ ਨਾਲ ਲੋਅਰ ਕਾਲਨਈ ਅਤੇ ਕੀਰੂ ਪਨ ਬਿਜਲੀ ਪ੍ਰਾਜੈਕਟ ਸਮੇਤ ਹੋਰ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਤਿੰਨੇ ਪ੍ਰਾਜੈਕਟ ਭਾਰਤੀ ਕਸ਼ਮੀਰ ਵਿਚ ਬਣ ਰਹੇ ਹਨ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਈ 2022 ਵਿਚ ਪਾਕਿਸਤਾਨੀ ਪ੍ਰਤੀਨਿਧੀ ਮੰਡਲ ਭਾਰਤ ਗੱਲਬਾਤ ਲਈ ਆਏ ਸੀ। ਜਦਕਿ ਇਸ ਵਾਰ ਭਾਰਤੀ ਪ੍ਰਤੀਨਿਧੀ ਮੰਡਲ ਪਾਕਿਸਤਾਨ ਜਾਵੇਗਾ ਅਤੇ ਲਾਹੌਰ ’ਚ ਮੀਟਿੰਗ ਹੋਣ ਦੀ ਸੰਭਾਵਨਾ ਹੈ। ਭਾਰਤੀ ਕਸ਼ਮੀਰ ਵਿਚ ਜ਼ਿਲ੍ਹਾ ਕਿਸ਼ਤਵਾੜ ਵਿਚ ਚਲ ਰਹੇ ਵੱਖ-ਵੱਖ ਪਨ ਬਿਜਲੀ ਪ੍ਰਾਜੈਕਟ ਦੇ ਪੂਰਾ ਹੋਣ ’ਤੇ ਲਗਭਗ 6000 ਮੈਗਾਵਾਟ ਬਿਜਲੀ ਪੈਦਾ ਕਰਨ ਵਾਲਾ ਉੱਤਰ ਭਾਰਤ ਨੂੰ ਇਹ ਸਭ ਤੋਂ ਜ਼ਿਆਦਾ ਸਮਤਾ ਵਾਲਾ ਪ੍ਰਾਜੈਕਟ ਹੋ ਜਾਵੇਗਾ।

Add a Comment

Your email address will not be published. Required fields are marked *