ਮਾਧਵਨ ਦੀ ‘ਰੌਕੇਟਰੀ’ ਦੇ ਸਿਨੇਮਾਘਰਾਂ ’ਚ 50 ਦਿਨ ਪੂਰੇ

ਚੇਨੱਈ:ਅਦਾਕਾਰ ਮਾਧਵਨ ਦੀ ਫਿਲਮ ‘ਰੌਕੇਟਰੀ: ਦਿ ਨੰਬੀ ਇਫੈਕਟ’ ਲਈ ਭਰਪੂਰ ਸ਼ਲਾਘਾ ਹੋ ਰਹੀ ਹੈ। ਇਹ ਫਿਲਮ ਸਿਨੇਮਾਘਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਨੇ ਸਿਨੇਮਾਘਰਾਂ ਵਿੱਚ 50 ਦਿਨ ਪੂਰੇ ਕਰ ਲਏ ਹਨ। ਇਹ ਫਿਲਮ ਓਟੀਟੀ ਪਲੈਟਫਾਰਮ ਐਮਾਜ਼ੋਨ ਪ੍ਰਾਈਮ ’ਤੇ 26 ਜੁਲਾਈ ਨੂੰ ਰਿਲੀਜ਼ ਹੋਣ ਦੇ ਬਾਵਜੂਦ ਸਿਨੇਮਾਘਰਾਂ ਵਿੱਚ ਦਰਸ਼ਕਾਂ ਨੂੰ ਖਿੱਚਣ ’ਚ ਕਾਮਯਾਬ ਰਹੀ ਹੈ। ਇਸ ਫਿਲਮ ਦਾ ਨਿਰਮਾਣ ਟਰਾਈਕਲਰ ਫਿਲਮਜ਼ ਅਤੇ ਵਰਗੀਜ਼ ਮੂਲਾਨ ਪਿਕਚਰਜ਼ ਨੇ ਕੀਤਾ ਹੈ। ਇਸ ਫਿਲਮ ਤੋਂ ਨਿਰੇਦਸ਼ਨ ਦੀ ਸ਼ੁਰੂਆਤ ਕਰਨ ਵਾਲੇ ਮਾਧਵਨ ਨੇ ਫਿਲਮ ਵਿੱਚ ਮੁੱਖ ਕਿਰਦਾਰ ਵੀ ਨਿਭਾਇਆ ਹੈ। ਇਸ ਤੋਂ ਇਲਾਵਾ ਇਸ ਵਿੱਚ ਸਿਮਰਨ, ਰਣਜੀਤ ਕਪੂਰ ਵੀ ਹਨ ਅਤੇ ਸੂਰਿਆ ਨੇ ਫਿਲਮ ’ਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਫਿਲਮ ਦੀ ਸਫ਼ਲਤਾ ਲਈ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਮਾਧਵਨ ਨੇ ਕਿਹਾ, ‘‘ਫਿਲਮ ਨੂੰ ਇੰਨਾ ਪਿਆਰ ਦੇਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ। ਇਹ ਮੇਰੇ ਲਈ ਵੱਡੇ ਮਾਣ ਵਾਲੀ ਗੱਲ ਹੈ।’’ ਇਸ ਦੇ ਨਾਲ ਹੀ ਅਦਾਕਾਰ ਨੇ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ’ਚ ਕਿਹਾ ਗਿਆ ਹੈ ਕਿ ਫਿਲਮ ਨੇ ਸਿਨੇਮਾਘਰਾਂ ਵਿੱਚ 50 ਦਿਨ ਮੁਕੰਮਲ ਕਰ ਲਏ ਹਨ। ਇਹ ਫਿਲਮ ਇਸਰੋ ਦੇ ਵਿਗਿਆਨੀ ਨੰਬੀ ਨਾਰਾਇਨਨ ਦੀ ਜ਼ਿੰਦਗੀ ’ਤੇ ਆਧਾਰਿਤ ਹੈ ਜਿਸ ਨੂੰ ਸਾਲ 1994 ਵਿੱਚ ਜਾਸੂਸੀ ਦੇ ਦੋਸ਼ ਹੇਠ ਕੈਦ ਕੀਤਾ ਗਿਆ ਸੀ।

Add a Comment

Your email address will not be published. Required fields are marked *