ਮੇਰੇ ਲਈ ‘ਸ਼ਹਿਜ਼ਾਦਾ’ ਲਾਰਜਰ ਦੈਨ ਲਾਈਫ਼ ਰੋਲ ਹੈ : ਕਾਰਤਿਕ ਆਰੀਅਨ

ਜਲੰਧਰ– ਬਾਲੀਵੁੱਡ ਦੇ ਹੈਂਡਸਮ ਤੇ ਕਿਊਟ ਐਕਟਰਾਂ ’ਚ ਸ਼ਾਮਲ ਕਾਰਤਿਕ ਆਰੀਅਨ ਆਪਣੀ ਨਵੀਂ ਫ਼ਿਲਮ ‘ਸ਼ਹਿਜ਼ਾਦਾ’ ਨਾਲ ਧੂਮ ਮਚਾਉਣ ਨੂੰ ਤਿਆਰ ਹਨ। ‘ਭੂਲ ਭੁਲੱਈਆ 2’ ਵਰਗੀ ਬਲਾਕਬਸਟਰ ਫ਼ਿਲਮ ਦੇਣ ਵਾਲੇ ਕਾਰਤਿਕ ਆਰੀਅਨ ਇਸ ਫੈਮਿਲੀ ਐਂਟਰਟੇਨਰ ਫ਼ਿਲਮ ਨੂੰ ਲੈ ਕੇ ਕਾਫ਼ੀ ਐਕਸਾਈਟਿਡ ਹਨ। ‘ਸ਼ਹਿਜ਼ਾਦਾ’ ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਬਲਾਕਬਸਟਰ ਫ਼ਿਲਮ ‘ਅਲਾ ਵੈਕੁੰਠਾਪੁਰਾਮੁਲੂ’ ਦੀ ਰੀਮੇਕ ਹੈ। ਇਸ ਫ਼ਿਲਮ ’ਚ ਕਾਰਤਿਕ ਆਰੀਅਨ ਤੋਂ ਇਲਾਵਾ ਕ੍ਰਿਤੀ ਸੈਨਨ, ਪਰੇਸ਼ ਰਾਵਲ, ਮਨੀਸ਼ਾ ਕੋਇਰਾਲਾ, ਸ਼ਨੀ ਹਿੰਦੂਜਾ, ਸ਼ਾਲਿਨੀ ਕਪੂਰ ਆਦਿ ਨੇ ਜ਼ਬਰਦਸਤ ਐਕਟਿੰਗ ਕੀਤੀ ਹੈ। ਇਹ ਫ਼ਿਲਮ 17 ਫਰਵਰੀ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਨੂੰ ਤਿਆਰ ਹੈ।

Add a Comment

Your email address will not be published. Required fields are marked *