ਗਾਇਕ ਕਰਨ ਔਜਲਾ ਨੇ ਵਿਆਹ ਦੀਆਂ ਖ਼ਬਰਾਂ ‘ਤੇ ਲਾਇਆ ਵਿਰਾਮ

ਜਲੰਧਰ : ਸੰਗੀਤ ਜਗਤ ‘ਚ ‘ਗੀਤਾਂ ਦੀ ਮਸ਼ੀਨ’ ਵਜੋਂ ਜਾਣੇ ਜਾਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਨੇ ਹਾਲ ਹੀ ‘ਚ ਆਪਣੀ ‘ਈਪੀ’ ਯਾਨਿ ‘ਮਿੰਨੀ ਐਲਬਮ’ ਰਿਲੀਜ਼ ਕੀਤੀ ਹੈ ਪਰ ਗਾਇਕੀ ਤੋਂ ਜ਼ਿਆਦਾ ਕਰਨ ਔਜਲਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ। ਦਰਅਸਲ, ਬੀਤੇ ਕੁਝ ਦਿਨਾਂ ਤੋਂ ਲਗਾਤਾਰ ਕਰਨ ਔਜਲਾ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਹੁਣ ਕਰਨ ਔਜਲਾ ਨੇ ਆਪਣੇ ਵਿਆਹ ਦੀਆਂ ਇਨ੍ਹਾਂ ਖ਼ਬਰਾਂ ‘ਤੇ ਆਪਣਾ ਰਿਐਕਸ਼ਨ ਦਿੰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਗਾਇਕ ਆਪਣੇ ਵਿਆਹ ਨੂੰ ਲੈ ਕੇ ਉੱਡ ਰਹੀਆਂ ਅਫਵਾਹਾਂ ਬਾਰੇ ਗੱਲ ਕਰਦੇ ਹੋਏ ਨਜ਼ਰ ਆਏ। ਕਰਨ ਔਜਲਾ ਨੇ ਆਪਣੀ ਵੀਡੀਓ ‘ਚ ਅਜਿਹੀਆਂ ਖ਼ਬਰਾਂ ਫੈਲਾਉਣ ਵਾਲੀਆਂ ਨੂੰ ਫਟਕਾਰ ਲਗਾਈ ਹੈ। 

ਦੱਸ ਦਈਏ ਕਿ ਕਰਨ ਔਜਲਾ ਨੇ ਕਿਹਾ ਕਿ ਮੇਰੇ ਵਿਆਹ ਦੀਆਂ ਖ਼ਬਰਾਂ ਮਹਿਜ਼ ਅਫਵਾਹ ਹੈ। ਮੈਂ ਉਸ ਦਿਨ ਦਾ ਕੁਝ ਵੀ ਨਹੀਂ ਕਿਹਾ ਜਦੋਂ ਦੀ ਮੇਰੇ ਵਿਆਹ ਦੀਆਂ ਖ਼ਬਰਾਂ ਉੱਡ ਰਹੀਆਂ ਹਨ। ਮੈਂ ਇਨ੍ਹਾਂ ਖ਼ਬਰਾਂ ਦਾ ਮਹਿਜ਼ ਸੁਆਦ ਲਿਆ। ਉਨ੍ਹਾਂ ਨੇ ਖ਼ਬਰਾਂ ਫੈਲਾਉਣ ਵਾਲੀਆਂ ਨੂੰ ਫਟਕਾਰ ਲਗਾਉਣ ਵਾਲਿਆਂ ਨੂੰ ਕਿਹਾ ਕਿ ਬਿਨਾਂ ਸਬੂਤ ਖ਼ਬਰਾਂ ਨਹੀਂ ਲਗਾਉਣੀਆਂ ਚਾਹੀਦੀਆਂ ਹਨ। ਤੁਹਾਨੂੰ ਇੰਝ ਕਿਉਂ ਲੱਗਦਾ ਹੈ ਕਿ ਤੁਹਾਡੇ ਕੋਲ ਜਿਹੜੀ ਖ਼ਬਰ ਹੈ ਉਹ ਸਹੀ ਹੀ ਹੋਵੇਗੀ, ਤੁਸੀਂ ਗ਼ਲਤ ਵੀ ਹੋ ਸਕਦੇ ਹੋ। ਇਸ ਮਗਰੋਂ ਗਾਇਕ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਉਹ ਜਲਦ ਹੀ ਇੰਸਟਾਗ੍ਰਾਮ ਲਾਈਵ ਬੰਦ ਕਰ ਰਹੇ ਹਨ ਕਿਉਂਕਿ ਅੱਜ ਉਨ੍ਹਾਂ ਦਾ ਵਿਆਹ ਹੈ ਤੇ ਉਹ ਵਿਆਹ ‘ਚ ਜਾਣ ਲਈ ਲੇਟ ਹੋ ਜਾਣਗੇ 😂😂। “

ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਕਰਨ ਔਜਲਾ ਦਾ ਰੈਪਰ ਬਾਦਸ਼ਾਹ ਨਾਲ ਗੀਤ ‘ਪਲੇਅਰਜ਼’ ਰਿਲੀਜ਼ ਹੋਇਆ, ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਪ੍ਰਸ਼ੰਸ਼ਕਾਂ ਨੂੰ ਦੋਵਾਂ ਦੀ ਧਮਾਕੇਦਾਰ ਕੈਮਿਸਟਰੀ ਬੇਹੱਦ ਪਸੰਦ ਆ ਰਹੀ ਹੈ। ਫਿਲਹਾਲ ਫੈਨਜ਼ ਕਰਨ ਔਜਲਾ ਦੀ ਇਸ ‘ਈ.ਪੀ’ ਦੇ ਬਾਕੀ ਦੇ ਤਿੰਨ ਗੀਤ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

Add a Comment

Your email address will not be published. Required fields are marked *