ਭਾਜਪਾ ਆਗੂ ਪ੍ਰਸ਼ਾਂਤ ਪਰਮਾਰ ਦੇ ਪੁੱਤਰ ਦਾ ਅਗਵਾ ਤੋਂ ਬਾਅਦ ਕਤਲ

ਧੌਲਪੁਰ – ਧੌਲਪੁਰ ਜ਼ਿਲ੍ਹੇ ਦੇ ਬਾੜੀ ਵਿਧਾਨ ਸਭਾ ਦੇ ਭਾਜਪਾ ਆਗੂ ਅਤੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਟਿਕਟ ’ਤੇ ਬਾੜੀ ਤੋਂ ਵਿਧਾਇਕ ਅਹੁਦੇ ਲਈ ਦਾਅਵੇਦਾਰੀ ਜਤਾ ਰਹੇ ਪ੍ਰਸ਼ਾਂਤ ਪਰਮਾਰ ਦੇ ਬੇਟੇ ਪ੍ਰਖਰ ਪਰਮਾਰ ਦੀ ਅਗਵਾ ਤੋਂ ਬਾਅਦ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪ੍ਰਖਰ ਨੂੰ ਅਗਵਾ ਕਰ ਕੇ ਹੱਤਿਆ ਕਰਨ ਦਾ ਦੋਸ਼ ਨਗਰ ਨਿਗਮ ਗਵਾਲੀਅਰ ਦੇ ਕਰਮਚਾਰੀ ਕਰਨ ਵਰਮਾ ’ਤੇ ਲੱਗਾ ਹੈ।

ਇਸ ਮਾਮਲੇ ’ਚ ਪੁਲਸ ਨੇ ਜਲਦਬਾਜ਼ੀ ’ਚ ਕਾਰਵਾਈ ਕਰਦੇ ਹੋਏ ਕਰਨ ਵਰਮਾ ਨੂੰ ਉਸ ਦੇ ਦੋ ਸਾਥੀਆਂ ਸਮੇਤ ਹਿਰਾਸਤ ’ਚ ਲੈ ਲਿਆ ਹੈ। ਪੁੱਛਗਿਛ ’ਚ ਮੁਲਜ਼ਮ ਕਰਨ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੇ ਦੋ ਸਾਥੀਆਂ ਦੇ ਨਾਲ ਪ੍ਰਖਰ ਨੂੰ ਬੁਲਾ ਕੇ ਕਾਰ ’ਚ ਬਿਠਾ ਲਿਆ ਅਤੇ ਉਸ ਤੋਂ ਬਾਅਦ ਗਵਾਲੀਅਰ ਸ਼ਹਿਰ ਤੋਂ ਬਾਹਰ ਨਿਕਲਦਿਆਂ ਹੀ ਉਸ ਦੋ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਖਰ ਦੀ ਲਾਸ਼ ਨੂੰ ਦਤੀਆ ਅਤੇ ਝਾਂਸੀ ਦੇ ਵਿਚਾਲੇ ਟਿਕਾਣੇ ਲਾ ਦਿੱਤਾ। ਪੁਲਸ ਨੂੰ ਪ੍ਰਖਰ ਦੀ ਲਾਸ਼ ਝਾਂਸੀ ਨੇੜੇ ਮਿਲੀ ਹੈ।

Add a Comment

Your email address will not be published. Required fields are marked *