Axis ਬੈਂਕ ‘ਚ ਹੋਈ 1 ਕਰੋੜ ਰੁਪਏ ਦੀ ਡਕੈਤੀ

ਹਾਜੀਪੁਰ : ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਲਾਲਗੰਜ ਥਾਣਾ ਖੇਤਰ ਸਥਿਤ ਐਕਸਿਸ ਬੈਂਕ ਦੀ ਇਕ ਬ੍ਰਾਂਚ ਤੋਂ ਅਪਰਾਧੀਆਂ ਨੇ ਹਥਿਆਰ ਦੇ ਜ਼ੋਰ ‘ਤੇ ਮੰਗਲਵਾਰ ਨੂੰ ਤਕਰੀਬਨ 1 ਕਰੋੜ ਰੁਪਏ ਲੁੱਟ ਲਏ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਘਟਨਾ ਮਗਰੋਂ ਮੌਕੇ ਦਾ ਮੁਆਇਨਾ ਕਰਨ ਪੁੱਜੇ ਤਿਰਹੁਤ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਸ ਪੰਕਜ ਸਿਨਹਾ ਨੇ ਦੱਸਿਆ ਕਿ ਪੰਜ ਅਪਰਾਧੀ ਸਨ, ਜਿਨ੍ਹਾਂ ਵਿਚੋਂ ਚਾਰ ਬੈਂਕ ਦੇ ਅੰਦਰ ਸਨ ਅਤੇ ਇਕ ਬਾਹਰ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੈਂਕ ਦੇ ਸੁਰੱਖਿਆ ਗਾਰਡ ਕੋਲ ਕੋਈ ਹਥਿਆਰ ਨਹੀਂ ਸੀ, ਜਿਸ ਦਾ ਅਪਰਾਧੀਆਂ ਨੇ ਫਾਇਦਾ ਚੁੱਕਿਆ। 

ਪੁਲਸ ਦੇ ਇੰਸਪੈਕਟਰ ਜਨਰਲ ਨੇ ਕਿਹਾ ਕਿ ਅਪਰਾਧੀਆਂ ਨੂੰ ਫੜਨ ਅਤੇ ਰਕਮ ਬਰਾਮਦ ਕਰਨ ਲਈ ਪੁਲਸ ਟੀਮ ਦਾ ਗਠਨ ਕੀਤਾ ਗਿਆ ਹੈ। ਵੈਸ਼ਾਲੀ ਦੇ ਐੱਸ.ਪੀ. ਰਵੀ ਰੰਜਨ ਨੇ ਦੱਸਿਆ ਕਿ ਬੈਂਕ ਮੁਲਾਜ਼ਮਾਂ ਵੱਲੋਂ ਲੁੱਟੀ ਗਈ ਰਕਮ 98 ਲੱਖ ਰੁਪਏ ਦੱਸੀ ਗਈ ਹੈ। ਦੋਸ਼ੀ ਦੋਪਹੀਆ ਵਾਹਨ ‘ਤੇ ਆਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।

Add a Comment

Your email address will not be published. Required fields are marked *