ਸੁਨੀਲ ਗਾਵਸਕਰ ਦੀ ਮਾਂ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

 ਭਾਰਤ ਦੇ ਸਾਬਕਾ ਬੱਲੇਬਾਜ਼ ਸੁਨੀਲ ਗਾਵਸਕਰ ਦੀ ਮਾਂ ਮੀਨਾ ਗਾਵਸਕਰ ਦਾ 25 ਦਸੰਬਰ ਨੂੰ ਸਵੇਰੇ 95 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਗਾਵਸਕਰ ਢਾਕਾ ਵਿੱਚ ਭਾਰਤ ਬਨਾਮ ਬੰਗਲਾਦੇਸ਼ ਦੇ ਦੂਜੇ ਟੈਸਟ ਮੈਚ ਲਈ ਕੁਮੈਂਟਰੀ ਕਰ ਰਹੇ ਸਨ, ਅਤੇ ਟੈਸਟ ਮੈਚ ਦੇ ਚੌਥੇ ਦਿਨ ਵੀ ਆਪਣੀ ਡਿਊਟੀ ਜਾਰੀ ਰੱਖੀ। ਮੀਨਾ ਦੇ ਤਿੰਨ ਬੱਚੇ ਹਨ, ਸੁਨੀਲ, ਨੂਤਨ ਅਤੇ ਕਵਿਤਾ।

ਪੂਰੇ ਕ੍ਰਿਕਟ ਜਗਤ ਤੋਂ ਗਾਵਸਕਰ ਦੀ ਮਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦਾ ਤਾਂਤਾ ਲਗ ਗਿਆ ਹੈ। ਗਾਵਸਕਰ ਆਈਪੀਐੱਲ ਦੇ 15ਵੇਂ ਸੀਜ਼ਨ ਦੇ ਨਾਕਆਊਟ ਮੈਚਾਂ ਦੀ ਕੁਮੈਂਟਰੀ ਲਈ ਨਹੀਂ ਜਾ ਸਕੇ ਕਿਉਂਕਿ ਉਹ ਆਪਣੀ ਬੀਮਾਰ ਮਾਂ ਨੂੰ ਦੇਖਣ ਗਏ ਸਨ। ਗਾਵਸਕਰ ਨੂੰ ਆਪਣੇ ਕਰੀਅਰ ਵਿੱਚ ਅੱਗੇ ਵਧਣ ਲਈ ਆਪਣੀ ਮਾਂ ਦਾ ਪੂਰਾ ਸਹਿਯੋਗ ਮਿਲਿਆ। ਬਚਪਨ ਵਿੱਚ ਗਾਵਸਕਰ ਆਪਣੀ ਮਾਂ ਦੀ ਮਦਦ ਨਾਲ ਅਭਿਆਸ ਕਰਦੇ ਸਨ।

ਗਾਵਸਕਰ ਬਾਅਦ ਵਿੱਚ ਆਪਣੀ ਪੀੜ੍ਹੀ ਦੇ ਸਰਵੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਬਣ ਗਏ ਅਤੇ ਖੇਡ ਦੇ ਟੈਸਟ ਫਾਰਮੈਟ ਵਿੱਚ ਭਾਰਤ ਦੇ ਸਭ ਤੋਂ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਬਣੇ। ਉਸ ਦੌਰ ਵਿੱਚ ਜਦੋਂ ਹੈਲਮੇਟ ਇੱਕ ਸਹਾਇਕ ਨਹੀਂ ਹੁੰਦਾ ਸੀ, ਗਾਵਸਕਰ ਨੇ ਵੈਸਟਇੰਡੀਜ਼, ਇੰਗਲੈਂਡ ਅਤੇ ਆਸਟਰੇਲੀਆ ਦੇ ਸ਼ਾਨਦਾਰ ਤੇਜ਼ ਹਮਲਿਆਂ ਦਾ ਸਾਹਮਣਾ ਕਰਦੇ ਹੋਏ ਨਿਡਰ ਹੋ ਕੇ ਕ੍ਰਿਕਟ ਖੇਡੀ।

Add a Comment

Your email address will not be published. Required fields are marked *