ਮੀਡੀਆ ਦੇ ਸਾਹਮਣੇ ਆ ਕੇ ਰੋ ਪਏ ‘The Great Khali’,
![](http://mehakewattan.com/wp-content/uploads/2022/08/2022_8image_12_01_217038675greatkhali-ll.jpg)
ਖੇਡ ਡੈਸਕ : ਰੈਸਲਿੰਗ ਦੀ ਦੁਨੀਆ ‘ਚ ਕਰੀਬ ਇਕ ਦਹਾਕੇ ਤੋਂ ਭਾਰਤ ਦਾ ਨਾਂ ਉੱਚਾ ਕਰ ਰਹੇ ਦਿ ਗ੍ਰੇਟ ਖਲੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਮੀਡੀਆ ਫੋਟੋਗ੍ਰਾਫਰਾਂ ਦੇ ਸਾਹਮਣੇ ਆਊਣ ਦੇ ਬਾਅਦ ਰੋਂਦੇ ਹੋਏ ਨਜ਼ਰ ਆ ਰਹੇ ਹਨ। ਜਦੋਂ ਖਲੀ ਦੀਆਂ ਅੱਖਾਂ ‘ਚੋਂ ਹੰਝੂ ਆਉਣੇ ਸ਼ੁਰੂ ਹੋ ਜਾਂਦੇ ਹਨ, ਤਾਂ ਉਹ ਇਕ ਕਮਰੇ ਵੱਲ ਚਲੇ ਜਾਂਦੇ ਹਨ ਅਤੇ ਉਨ੍ਹਾਂ ਦਾ ਇਕ ਹੱਥ ਆਪਣੀਆਂ ਗੱਲ੍ਹਾਂ ‘ਤੇ ਹੁੰਦਾ ਹੈ ਜਿਵੇਂ ਕਿ ਉਹ ਆਪਣਾ ਚਿਹਰਾ ਪੂੰਝ ਰਹੇ ਹੋਣ।
ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ, ਪ੍ਰਸ਼ੰਸਕਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਖਲੀ ਕਿਉਂ ਰੋਏ। ਇਸ ਦੌਰਾਨ ਬਹੁਤ ਸਾਰੇ ਪ੍ਰਸ਼ੰਸਕ ਅਜਿਹੇ ਸਨ ਜਿਨ੍ਹਾਂ ਨੇ ਇਸ ਸਥਿਤੀ ਵਿੱਚ ਮਜ਼ਾਕ ਕੀਤਾ ਅਤੇ ਸੋਸ਼ਲ ਮੀਡੀਆ ‘ਤੇ ਮੀਮਜ਼ ਸ਼ੇਅਰ ਕੀਤੇ।
ਵੀਡੀਓ ਦੇ ਕੁਮੈਂਟ ਬਾਕਸ ‘ਚ ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਦੇ ਕੁਮੈਂਟ ਕੀਤੇ। ਇੱਕ ਨੇ ਲਿਖਿਆ- ਖਲੀ ਇਸ ਲਈ ਰੋ ਰਹੇ ਹਨ ਕਿਉਂਕਿ ਉਨ੍ਹਾਂ ਨੇ ਲਾਲ ਸਿੰਘ ਚੱਢਾ ਦੇਖ ਲਈ ਹੈ। ਇੱਕ ਨੇ ਲਿਖਿਆ – ਤੁਸੀਂ ਕਿਉਂ ਰੋ ਰਹੇ ਹੋ ਖਲੀ ਸਰ – ਕੀ ਉਰਵਸ਼ੀ ਨੇ ਤੁਹਾਨੂੰ ਵੀ ਡੀ. ਐੱਮ. ਕੀਤਾ ਹੈ? ਇਸ ਦੇ ਨਾਲ ਹੀ ਇੱਕ ਫੈਨ ਨੇ ਲਿਖਿਆ- ਖਲੀ ਸਰ ਪਾਣੀ ਦੀ ਸਮੱਸਿਆ ਦੂਰ ਕਰ ਰਹੇ ਹਨ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)