ਹੈਦਰਾਬਾਦ ਨੇ ਖ਼ਰੀਦੇ ਸਭ ਤੋਂ ਵੱਧ ਖਿਡਾਰੀ, ਦੇਖੋ ਕਿਹੜੇ ਖਿਡਾਰੀਆਂ ਨੂੰ ਨਹੀਂ ਮਿਲਿਆ ਖ਼ਰੀਦਦਾਰ
December 24, 2022
ਇੰਡੀਅਨ ਪ੍ਰੀਮੀਅਰ ਲੀਗ ਲਈ ਰੱਖੀ ਗਈ ਨਿਲਾਮੀ ’ਚ 10 ਫ੍ਰੈਂਚਾਇਜ਼ੀਜ਼ ਨੇ ਆਪਣੇ ਪਸੰਦੀਦਾ ਖਿਡਾਰੀਆਂ ਲਈ ਬੋਲੀ ਲਗਾਈ। ਇਸ ਦੌਰਾਨ ਇੰਗਲੈਂਡ ਦੇ ਸੈਮ ਕਰਨ ਸਭ ਤੋਂ ਮਹਿੰਗੇ ਖਿਡਾਰੀ ਰਹੇ। ਸੈਮ ਨੂੰ ਪੰਜਾਬ ਕਿੰਗਜ਼ ਨੇ 18.50 ਕਰੋੜ ਰੁਪਏ ’ਚ ਖਰੀਦਿਆ। ਉਹ ਆਈ.ਪੀ.ਐੱਲ. ਦੇ ਇਤਿਹਾਸ ’ਚ ਸਭ ਤੋਂ ਵੱਧ ਭੁਗਤਾਨ ਹਾਸਲ ਕਰਨ ਵਾਲਾ ਖਿਡਾਰੀ ਵੀ ਬਣ ਗਿਆ ਹੈ। ਇਸੇ ਤਰ੍ਹਾਂ ਕੈਮਰਨ ਗ੍ਰੀਨ ਨੂੰ 17.5 ਅਤੇ ਨਿਕੋਲਸ ਪੂਰਨ 16 ਕਰੋੜ ’ਚ ਵਿਕੇ। ਕਈ ਵੱਡੇ ਖਿਡਾਰੀਆਂ ਨੂੰ ਖਰੀਦਦਾਰ ਨਹੀਂ ਮਿਲ ਸਕੇ।

