ਸ਼ੁਭਮਨ ਗਿੱਲ ਦਾ ਵਿਸ਼ਵ ਰਿਕਾਰਡ, NZ ਖ਼ਿਲਾਫ਼ 1st ODI ‘ਚ 208 ਦੌੜਾਂ

ਭਾਰਤੀ ਓਪਨਰ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖਿਲਾਫ ਆਪਣੇ ਬੱਲੇ ਦਾ ਦਮ ਦਿਖਾਇਆ ਹੈ। ਸੀਰੀਜ਼ ਦੇ ਪਹਿਲੇ ਮੈਚ ‘ਚ ਸ਼ੁਭਮਨ ਗਿੱਲ ਨੇ ਹੈਦਰਾਬਾਦ ਦੇ ਮੈਦਾਨ ‘ਤੇ ਦੋਹਰਾ ਸੈਂਕੜਾ (208) ਲਗਾਇਆ। ਦੂਜੇ ਵਨਡੇ ‘ਚ ਅਜੇਤੂ 40 ਦੌੜਾਂ ਬਣਾਉਣ ਤੋਂ ਬਾਅਦ ਸ਼ੁਭਮਨ ਨੇ ਹੁਣ ਹੋਲਕਰ ਸਟੇਡੀਅਮ ‘ਚ ਤੀਜੇ ਵਨਡੇ ‘ਚ ਸੈਂਕੜਾ (122) ਲਾਇਆ ਹੈ। ਮਹਿਜ਼ 21ਵਾਂ ਮੈਚ ਖੇਡ ਰਹੇ ਸ਼ੁਭਮਨ ਦੇ ਨਾਂ ਹੁਣ 4 ਸੈਂਕੜੇ ਦਰਜ ਹੋ ਗਏ ਹਨ। ਨਿਊਜ਼ੀਲੈਂਡ ਦੇ ਖਿਲਾਫ ਉਸ ਨੇ ਸਿਰਫ 72 ਗੇਂਦਾਂ ‘ਚ 13 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਸੈਂਕੜਾ ਲਗਾਇਆ।

ਇਸ ਦੇ ਨਾਲ ਹੀ ਸ਼ੁਭਮਨ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਰਿਕਾਰਡ ਵੀ ਤੋੜ ਦਿੱਤਾ। ਵਿਰਾਟ ਨੇ ਹੁਣ ਤੱਕ ਤਿੰਨ ਵਨਡੇ ਸੀਰੀਜ਼ ‘ਚ ਸਭ ਤੋਂ ਜ਼ਿਆਦਾ 283 ਦੌੜਾਂ ਬਣਾਈਆਂ ਸਨ ਪਰ ਸ਼ੁਭਮਨ ਨੇ ਸੈਂਕੜਾ ਲਗਾ ਕੇ ਇਹ ਅੰਕੜਾ 350 ਤੱਕ ਪਹੁੰਚਾ ਦਿੱਤਾ। ਸ਼ੁਭਮਨ ਦੀ ਪਾਰੀ ਦੌਰਾਨ ਦਰਸ਼ਕਾਂ ਨੂੰ ਬਿਹਤਰੀਨ ਸ਼ਾਟ ਦੇਖਣ ਨੂੰ ਮਿਲੇ।

ਸ਼ੁਭਮਨ ਹੁਣ ਸਭ ਤੋਂ ਤੇਜ਼ 4 ਵਨਡੇ ਸੈਂਕੜੇ ਬਣਾਉਣ ਵਾਲੇ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਭਾਰਤ ਵੱਲੋਂ ਇਹ ਰਿਕਾਰਡ ਸ਼ਿਖਰ ਧਵਨ ਦੇ ਨਾਂ ਸੀ ਜਿਸ ਨੇ ਇਹ ਰਿਕਾਰਡ 24 ਪਾਰੀਆਂ ਵਿੱਚ ਹਾਸਲ ਕੀਤਾ ਸੀ। ਜੇਕਰ ਓਵਰਆਲ ਦੀ ਗੱਲ ਕਰੀਏ ਤਾਂ ਇਮਾਮ-ਉਲ-ਹੱਕ (9 ਪਾਰੀਆਂ), ਕਵਿੰਟਮ ਡਿਕੌਕ (16 ਪਾਰੀਆਂ), ਡੈਨਿਸ ਐਮਿਸ (18 ਪਾਰੀਆਂ), ਸ਼ੁਭਮਨ ਗਿੱਲ (21 ਪਾਰੀਆਂ) ਅਤੇ ਸ਼ਿਮਰੋਨ ਹੇਟਮਾਇਰ ( 22 ਪਾਰੀਆਂ) ਇਸ ਲਿਸਟ ਵਿੱਚ ਬਰਕਰਾਰ ਹਨ।

Add a Comment

Your email address will not be published. Required fields are marked *