ਨੁਸਰਤ ਨੂਰ ਨੇ ਰਚਿਆ ਇਤਿਹਾਸ, JPSC ਪ੍ਰੀਖਿਆ ‘ਚ ਟੌਪ ਕਰਨ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ

ਨੁਸਰਤ ਨੂਰ ਨੇ ਹਾਲ ਹੀ ‘ਚ ਜਾਰੀ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (JPSC) ਮੈਡੀਕਲ ਅਫ਼ਸਰ ਪ੍ਰੀਖਿਆ 2022 ਦੇ ਨਤੀਜੇ ‘ਚ ਪਹਿਲਾ ਰੈਂਕ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਉਹ ਪਹਿਲੀ ਮੁਸਲਿਮ ਔਰਤ ਹੈ, ਜਿਸ ਨੂੰ ਇਹ ਸਫ਼ਲਤਾ ਮਿਲੀ। ਝਾਰਖੰਡ ਦੇ ਜਮਸ਼ੇਦਪੁਰ ਸ਼ਹਿਰ ‘ਚ ਜਨਮੀ ਨੁਸਰਤ ਨੇ ਆਪਣੀ ਸ਼ੁਰੂਆਤੀ ਸਿੱਖਿਆ ਜਮਸ਼ੇਦਪੁਰ ਦੇ ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ‘ਚ ਕੀਤੀ। ਉਸ ਤੋਂ ਬਾਅਦ 2020 ‘ਚ ਉਸ ਨੇ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਰਾਂਚੀ ਤੋਂ ਐੱਮ.ਬੀ.ਬੀ.ਐੱਸ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਦੌਰਾਨ ਹੀ ਉਸ ਨੇ ਇੰਸਟੀਚਿਊਟ ‘ਚ ਜੂਨੀਅਰ ਰੇਜੀਡੇਂਟਸ਼ਿਪ ਵਜੋਂ ਪ੍ਰੈਕਟਿਸ ਕਰਨਾ ਸ਼ੁਰੂ ਕਰ ਦਿੱਤਾ। ਅੱਜ ਉਹ ਨਿਊਰੋਲਾਜੀ ‘ਚ ਮਾਹਿਰਤਾ ਨਾਲ ਇਕ ਡਾਕਟਰ ਹੈ। ਨੁਸਰਤ ਕਹਿੰਦੀ ਹੈ,”ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ JPSC ਪ੍ਰੀਖਿਆ ‘ਚ ਟੌਪ ਕਰਾਂਗੀ।” ਉਸ ਨੇ ਆਪਣੀ ਸਫ਼ਲਤਾ ਨੂੰ ਮੁਸਲਿਮ ਔਰਤਾਂ ਦੇ ਸਸ਼ਕਤੀਕਰਨ ਵਜੋਂ ਲਿਆ। ਉਸ ਦਾ ਕਹਿਣਾ ਹੈ ਕਿ ਸਰਕਾਰੀ ਸੇਵਾਵਾਂ ਵਿਚ ਮੁਸਲਿਮ ਔਰਤਾਂ ਨਾ ਦੇ ਬਰਬਾਰ ਹੈ। ਉਨ੍ਹਾਂ ਨੂੰ ਸਮਾਜ ਅਤੇ ਦੇਸ਼ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਉਸ ਦਾ ਕਹਿਣਾ ਹੈ ਕਿ ਮੁਸਲਿਮ ਔਰਤਾਂ ਨੂੰ ਸਿਰਫ਼ ਉੱਚ ਸਿੱਖਿਆ ਹੀ ਨਹੀਂ ਲੈਣੀ ਚਾਹੀਦੀ। ਸਗੋਂ ਸਿਵਲ ਸੇਵਾਵਾਂ ‘ਚ ਵੀ ਆਪਣੀ ਕਿਸਮਤ ਨੂੰ ਅਪਣਾਉਣਾ ਚਾਹੀਦਾ ਹੈ। ਅੱਜ ਔਰਤਾਂ ਕੋਲ ਹਰ ਖੇਤਰ ‘ਚ ਮੌਕੇ ਹਨ। ਉਨ੍ਹਾਂ ਨੂੰ ਵੀ ਇਨ੍ਹਾਂ ਮੌਕਿਆਂ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ।

ਵਿਆਹ ਤੋਂ ਬਾਅਦ ਵੀ ਜਾਰੀ ਰੱਖੀ ਪੜ੍ਹਾਈ

ਨੁਸਰਤ ਦਾ ਇੰਟਰਨਸ਼ਿਪ ਦੌਰਾਨ ਵਿਆਹ ਹੋ ਗਿਆ ਸੀ। ਫਿਰ ਵੀ, ਉਸ ਨੇ ਅੱਗੇ ਦੀ ਪੜ੍ਹਾਈ ਜਾਰੀ ਰੱਖੀ। ਉਸ ਦਾ ਪਤੀ ਮੁਹੰਮਦ ਉਮਰ ਵੀ ਇਕ ਡਾਕਟਰ ਹੈ ਅਤੇ ਬਰਿਆਤੂ ਸਥਿਤ ਆਲਮ ਹਸਪਤਾਲ ‘ਚ ਇਕ ਸਲਾਹਕਾਰ ਸਰਜਨ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦਾ 2 ਸਾਲ ਦਾ ਬੇਟਾ ਵੀ ਹੈ। ਉਹ ਆਪਣੇ ਸਹੁਰਿਆਂ ਨਾਲ ਸਾਂਝੇ ਪਰਿਵਾਰ ‘ਚ ਰਹਿੰਦੀ ਹੈ। ਉਹ ਦੱਸਦੀ ਹੈ,”ਵਿਆਹ ਕਦੇ ਵੀ ਮੇਰੀ ਸਫ਼ਲਤਾ ‘ਚ ਰੁਕਾਵਟ ਨਹੀਂ ਬਣਿਆ। ਮੇਰੇ ਸਹੁਰਿਆਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ।” ਉਹ ਕਹਿੰਦੀ ਹੈ ਕਿ ਸਮੇਂ ਸਿਰ ਵਿਆਹ ਕਰਨਾ ਵੀ ਜ਼ਿੰਦਗੀ ਦੀ ਵੱਡੀ ਪ੍ਰਾਪਤੀ ਹੈ। ਮੈਂ ਵੀ ਇਹ ਉਪਲਬਧੀ ਹਾਸਲ ਕੀਤੀ। ਸਹੁਰੇ ਪਰਿਵਾਰ ਵਾਲੇ ਨੁਸਰਤ ਦੱਸਦੀ ਹੈ,”ਮੇਰਾ 10 ਤੋਂ ਵੱਧ ਮੈਂਬਰਾਂ ਵਾਲਾ ਸਹੁਰਾ ਪਰਿਵਾਰ ਹਮੇਸ਼ਾ ਮੇਰੀ ਤਾਕਤ ਬਣ ਕੇ ਉਭਰਿਆ। ਮੇਰੇ ਟੀਚੇ ਨੂੰ ਪ੍ਰਾਪਤ ਕਰਨ ‘ਚ ਸਾਰਿਆਂ ਨੇ ਮੇਰੀ ਮਦਦ ਕੀਤੀ।” 

PunjabKesari

ਦੂਜੇ ਪਰਿਵਾਰਾਂ ਲਈ ਰੋਲ ਮਾਡਲ ਹੈ ਸਹੁਰਾ ਪਰਿਵਾਰ

ਉਹ ਅੱਗੇ ਕਹਿੰਦੀ ਹੈ,”ਮੇਰਾ ਪਰਿਵਾਰ ਦੂਜੇ ਪਰਿਵਾਰਾਂ ਲਈ ਇਕ ਰੋਲ ਮਾਡਲ ਹੈ, ਜੋ ਆਪਣੀ ਨੂੰਹ ਨੂੰ ਘਰੇਲੂ ਕੰਮ ਤੋਂ ਬਾਹਰ ਉਸ ਦੇ ਸੁਫ਼ਨਿਆਂ ਨੂੰ ਪੂਰਾ ਕਰਨ ‘ਚ ਵਿਸ਼ਵਾਸ ਰੱਖਦਾ ਹੈ।” ਆਪਣੇ ਪਤੀ ਬਾਰੇ ਉਹ ਦੱਸਦੀ ਹੈ ਕਿ ਮੇਰੇ ਪਤੀ ਇਕ ਪ੍ਰਗਤੀਸ਼ੀਲ ਸੋਚ ਦੇ ਵਿਅਕਤੀ ਹਨ। ਉਨ੍ਹਾਂ ਨੇ ਘਰੇਲੂ ਕੰਮਾਂ ਤੋਂ ਲੈ ਕੇ ਬੱਚੇ ਦੀ ਦੇਖਭਾਲ ਤੱਕ ‘ਚ ਮੇਰੀ ਮਦਦ ਕੀਤੀ। ਉਸ ਨੇ ਦੱਸਿਆ ਕਿ ਅੱਜ ਵੀ ਸਮਾਜ ਦਾ ਔਰਤਾਂ ਦੇ ਪ੍ਰਤੀ ਦ੍ਰਿਸ਼ਟੀਕੋਣ ਨਕਾਰਾਤਮਕ ਹੈ ਪਰ ਮੈਂ ਫਿਰ ਵੀ ਅਪੀਲ ਕਰਦੀ ਹਾਂ ਕਿ ਲੋਕ ਆਪਣੀਆਂ ਧੀਆਂ ਨੂੰ ਜਿੰਨਾ ਹੋ ਸਕੇ ਸਿੱਖਿਅਤ ਕਰਨ, ਕਿਉਂਕਿ ਸਿੱਖਿਆ ਹੀ ਇਕਮਾਤਰ ਰਸਤਾ ਹੈ। ਜੋ ਉਨ੍ਹਾਂ ਨੂੰ ਆਰਥਿਕ ਰੂਪ ਨਾਲ ਆਜ਼ਾਦ ਅਤੇ ਸਮਾਜਿਕ ਰੂਪ ਨਾਲ ਆਤਮਨਿਰਭਰ ਬਣਾ ਸਕਦਾ ਹੈ।” ਨੁਸਰਤ ਦੇ ਪਿਤਾ ਮੁਹੰਮਦ ਨੂਰ ਆਲਮ ਟਾਟਾ ਕੰਪਨੀ ‘ਚ ਕਰਮਚਾਰੀ ਅਤੇ ਉਨ੍ਹਾਂ ਦੀ ਮਾਤਾ ਸੀਰਤ ਫਾਤਮਾ ਘਰੇਲੂ ਔਰਤ ਹੈ। ਉੱਥੇ ਹੀ ਉਸ ਦੇ ਭਰਾ ਮੁਹੰਮਦ ਫੈਸਲ ਨੂਰ, ਰਾਸ਼ਟਰੀ ਤਕਾਨਲੋਜੀ ਸੰਸਥਾ, ਜਮਸ਼ੇਦਪੁਰ ‘ਚ ਉਦਯੋਗਿਕ ਇੰਜੀਨੀਅਰ ‘ਚ ਆਪਣਾ ਸੋਧ ਕਰ ਰਹੇ ਹਨ। ਨੁਸਰਤ ਨੇ ਹੁਣ ਸਰਕਾਰੀ ਹਸਪਤਾਲ ‘ਚ ਇਕ ਮੈਡੀਕਲ ਅਧਿਕਾਰੀ ਵਜੋਂ ਅਹੁਦਾ ਸੰਭਾਲਣ ਦੇ ਨਾਲ ਹੀ ਪੋਸਟ-ਗਰੈਜੂਏਸ਼ਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।

Add a Comment

Your email address will not be published. Required fields are marked *