ਸਾਹਨੇਵਾਲ ‘ਚ ਸੰਘਣੀ ਧੁੰਦ ਦਾ ਕਹਿਰ, ਸੜਕ ਹਾਦਸੇ ਦੌਰਾਨ ਕੰਪਿਊਟਰ ਅਧਿਆਪਕਾ ਦੀ ਮੌਤ

ਸਾਹਨੇਵਾਲ : ਸਥਾਨਕ ਹਰਨਾਮਪੁਰਾ-ਸਾਹਨੇਵਾਲ ਨੇੜੇ ਸੰਘਣੀ ਧੁੰਦ ਕਾਰਨ ਇਕ ਕੰਪਿਊਟਰ ਅਧਿਆਪਕਾ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਅਧਿਆਪਕਾ ਦੀ ਪਛਾਣ ਜਸਪਿੰਦਰ ਕੌਰ ਵਾਸੀ ਰਾਏਪੁਰ ਰਾਜਪੂਤਾਂ ਬਲਾਕ ਦੋਰਾਹਾ ਵੱਜੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਕਾਰਨ ਵਾਪਰੇ ਸੜਕ ਹਾਦਸੇ ਦੌਰਾਨ ਜਸਪਿੰਦਰ ਕੌਰ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਛਾ ਗਈ ਹੈ।

Add a Comment

Your email address will not be published. Required fields are marked *