ਰਾਹੁਲ ਗਾਂਧੀ ਤੇ ਖੜਗੇ ਨੇ ਫੁੱਟਬਾਲ ਵਿਸ਼ਵ ਕੱਪ ਜਿੱਤਣ ‘ਤੇ ਅਰਜਨਟੀਨਾ ਨੂੰ ਦਿੱਤੀ ਵਧਾਈ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਅਰਜਨਟੀਨਾ ਨੂੰ ਫੁੱਟਬਾਲ ਵਿਸ਼ਵ ਕੱਪ ਜਿੱਤਣ ‘ਤੇ ਵਧਾਈ ਦਿੱਤੀ। ਅਰਜਨਟੀਨਾ ਨੇ ਫਾਈਨਲ ਵਿੱਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ। ਰਾਹੁਲ ਗਾਂਧੀ ਨੇ ਕਿਹਾ ਕਿ ਮੈਚ ਨੇ ਇਕ ਵਾਰ ਫਿਰ ਦਿਖਾਇਆ ਕਿ ਖੇਡਾਂ ਕਿਸ ਤਰ੍ਹਾਂ ਸਰਹੱਦਾਂ ਦੇ ਪਾਰ ਲੋਕਾਂ ਨੂੰ ਇਕਜੁੱਟ ਕਰਦੀਆਂ ਹਨ।

ਕਾਂਗਰਸ ਪ੍ਰਧਾਨ ਖੜਗੇ ਨੇ ਵੀ ਅਰਜਨਟੀਨਾ ਨੂੰ ਸ਼ਾਨਦਾਰ ਪ੍ਰਦਰਸ਼ਨ ਅਤੇ ਫੀਫਾ ਵਿਸ਼ਵ ਕੱਪ ਚੈਂਪੀਅਨ ਬਣਨ ਲਈ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ, “ਮੇਸੀ ਦੀ ਸ਼ਾਨਦਾਰ ਖੇਡ ਜੋ ਲੱਖਾਂ ਪ੍ਰਸ਼ੰਸਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰੀ ਅਤੇ ਐਮਬਾਪੇ ਨੇ ਸ਼ਾਨਦਾਰ ਵਾਪਸੀ ਲਈ ਫਰਾਂਸ ਨੂੰ ਪ੍ਰੇਰਿਤ ਕਰ ਧਿਆਨ ਖਿੱਚਿਆ।” ਰਾਹੁਲ ਗਾਂਧੀ ਨੇ ਟਵੀਟ ਕੀਤਾ, ”ਕਿੰਨੀ ਖੂਬਸੂਰਤ ਖੇਡ! ਰੋਮਾਂਚਕ ਜਿੱਤ ਦੇ ਲਈ ਅਰਜਨਟੀਨਾ ਨੂੰ ਵਧਾਈ। ਫਰਾਂਸ ਨੇ ਵਧੀਆ ਖੇਡਿਆ। ਮੇਸੀ ਅਤੇ ਐਮਬਾਪੇ ਦੋਵੇਂ ਸੱਚੇ ਚੈਂਪੀਅਨਾਂ ਵਾਂਗ ਖੇਡੇ।”

Add a Comment

Your email address will not be published. Required fields are marked *