ਤੇਲੰਗਾਨਾ ਕਾਂਗਰਸ ‘ਚ ਬਗਾਵਤ, ਇਕ ਦਿਨ ‘ਚ 13 PCC ਮੈਂਬਰਾਂ ਨੇ ਦਿੱਤੇ ਅਸਤੀਫ਼ੇ

ਕਾਂਗਰਸ ਦੀ ਤੇਲੰਗਾਨਾ ਇਕਾਈ ‘ਚ ਅੰਦਰੂਨੀ ਕਲੇਸ਼ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਸੂਬਾ ਕਾਂਗਰਸ ਕਮੇਟੀ (ਪੀ. ਸੀ. ਸੀ.) ਦੇ 13 ਮੈਂਬਰਾਂ ਨੇ ਐਤਵਾਰ ਨੂੰ ਕੁਝ ਸੀਨੀਅਰ ਨੇਤਾਵਾਂ ਦੀਆਂ ਟਿੱਪਣੀਆਂ ਦੇ ਵਿਰੋਧ ਵਿਚ ਅਸਤੀਫਾ ਦੇ ਦਿੱਤਾ ਕਿ ਕਾਂਗਰਸ ਵਿਚ ਹੋਰ ਪਾਰਟੀਆਂ ਦੇ ਲੋਕਾਂ ਨੂੰ ਪ੍ਰਮੁੱਖਤਾ ਮਿਲੀ ਹੈ। ਇਨ੍ਹਾਂ 13 ਮੈਂਬਰਾਂ ਵਿੱਚ ਕਾਂਗਰਸ ਵਿਧਾਇਕ ਡੀ. ਅਨਸੂਯਾ (ਸਿਤਾਕਾ) ਅਤੇ ਸਾਬਕਾ ਵਿਧਾਇਕ ਵੀ. ਨਰੇਂਦਰ ਰੈਡੀ ਵੀ ਸ਼ਾਮਲ ਹਨ।

ਅਣਵੰਡੇ ਆਂਧਰਾ ਪ੍ਰਦੇਸ਼ ਦੇ ਸਾਬਕਾ ਉਪ ਮੁੱਖ ਮੰਤਰੀ ਦਾਮੋਦਰ ਰਾਜਨਰਸਿੰਘਾ ਨੇ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਕੁਝ ਸਾਬਕਾ ਨੇਤਾਵਾਂ ਦੇ ਕਾਂਗਰਸ ‘ਚ ਸ਼ਾਮਲ ਹੋਣ ਦੇ ਸਬੰਧ ‘ਚ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਦੂਜੀਆਂ ਪਾਰਟੀਆਂ ਤੋਂ ਕਾਂਗਰਸ ‘ਚ ਆਉਣ ਵਾਲਿਆਂ ਨੂੰ ਪਾਰਟੀ ‘ਚ ਧਿਆਨ ਦਿੱਤਾ ਜਾਂਦਾ ਹੈ। ਇਸ ਨਾਲ “ਅਸਲ ਕਾਂਗਰਸੀ ਵਰਕਰਾਂ ਵਿੱਚ ਕੀ ਸੁਨੇਹਾ ਜਾਵੇਗਾ”। ਰਾਜਨਰਸਿੰਘ ਨੇ ਜਦੋਂ ਇਹ ਟਿੱਪਣੀ ਕੀਤੀ ਤਾਂ ਕਾਂਗਰਸ ਵਿਧਾਇਕ ਦਲ ਦੇ ਆਗੂ ਮੱਲੂ ਭੱਟੀ ਵਿਕਰਮਰਕਾ, ਲੋਕ ਸਭਾ ਮੈਂਬਰ ਐਨ. ਉੱਤਮ ਕੁਮਾਰ ਰੈਡੀ, ਸਾਬਕਾ ਸੰਸਦ ਮੈਂਬਰ ਮਧੂ ਯਸ਼ਕੀ ਗੌੜ ਅਤੇ ਪਾਰਟੀ ਵਿਧਾਇਕ ਟੀ. ਜੈਪ੍ਰਕਾਸ਼ ਰੈੱਡੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਆਗੂ ਸੂਬਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਏ.ਕੇ. ਰੇਵੰਤ ਰੈੱਡੀ ਤੋਂ ਨਾਰਾਜ਼ ਹਨ।

ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਈ. ਅਨਿਲ ਨੇ ‘ਸੀਨੀਅਰ ਲੀਡਰਾਂ’ ਨੂੰ ਮਿਲ ਕੇ ਕੰਮ ਕਰਨ ਅਤੇ ਪਾਰਟੀ ਨੂੰ ਸੂਬੇ ਵਿੱਚ ਮੁੜ ਸੱਤਾ ਵਿੱਚ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਹਰ ਕੋਈ ਸੀਨੀਅਰਾਂ ਦਾ ਸਤਿਕਾਰ ਕਰਦਾ ਹੈ। ਅਨਿਲ ਨੇ ਪਾਰਟੀ ਦੇ ਕੁਝ ਨੇਤਾਵਾਂ ਨੂੰ “ਪ੍ਰਵਾਸੀ” ਕਹੇ ਜਾਣ ‘ਤੇ ਇਤਰਾਜ਼ ਜਤਾਇਆ। ਉਨ੍ਹਾਂ ਸੀਨੀਅਰ ਆਗੂਆਂ ਨੂੰ ਤੇਲੰਗਾਨਾ ਵਿੱਚ ਬੀਆਰਐਸ ਦੀ ਅਗਵਾਈ ਵਾਲੀ ਸਰਕਾਰ ਅਤੇ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਇੱਕਜੁੱਟ ਹੋ ਕੇ ਸੰਘਰਸ਼ ਵਿੱਢਣ ਦੀ ਅਪੀਲ ਕੀਤੀ। ਹਾਲ ਹੀ ‘ਚ ਮੁਨੂਗੋਡੇ ਵਿਧਾਨ ਸਭਾ ਉਪ ਚੋਣ ‘ਚ ਕਾਂਗਰਸ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਰਟੀ ਦੀ ਸੂਬਾ ਇਕਾਈ ‘ਚ ਕਲੇਸ਼ ਦੇਖਣ ਨੂੰ ਮਿਲ ਰਿਹਾ ਹੈ।

Add a Comment

Your email address will not be published. Required fields are marked *