ਗੈਂਗਵਾਰ ਨਾਲ ਨਜਿੱਠਣ ਲਈ ਹੁਣ ਕੈਨੇਡਾ ਦੇ ਸਕੂਲ ਦੇ ਬਾਹਰ ਵਾਲੰਟੀਅਰਜ਼ ਲਾ ਰਹੇ ਠੀਕਰੀ ਪਹਿਰੇ

ਸਰੀ –ਕੈਨੇਡਾ ’ਚ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਸਰੀ ਵਿਖੇ ਗੈਂਗਵਾਰ ਨਾਲ ਸਬੰਧਤ ਸਰਗਰਮੀਆਂ ਵਧਣ ਅਤੇ ਸਰੀ ਦੇ ਤਮਨਾਵਿਸ ਸੈਕੰਡ ’ਚ ਲੰਘੀ 22 ਨਵੰਬਰ ਨੂੰ ਵਾਪਰੀ ਛੁਰੇਬਾਜ਼ੀ ਦੀ ਘਟਨਾ ’ਚ ਕਤਲ ਕੀਤੇ ਗਏ ਇਕ ਨੌਜਵਾਨ ਮਹਿਕਪ੍ਰੀਤ ਸੇਠੀ ਕਾਰਨ ਸਰੀ ਦੇ ਲੋਕਲ ਗੁਰੂ ਨਾਨਕ ਸਿੱਖ ਗੁਰਦੁਆਰਾ ਨਾਲ ਸਬੰਧਤ ਦਰਜਨਾਂ ਵਾਲੰਟੀਅਰ ਸਕੂਲ ਦੇ ਬਾਹਰ ਵਾਰੋ-ਵਾਰੀ ਠੀਕਰੀ ਪਹਿਰੇ ਲਗਾ ਰਹੇ ਹਨ। ਇਨ੍ਹਾਂ ਠੀਕਰੀ ਪਹਿਰੇ ਲਗਾਉਣ ਦਾ ਮਕਸਦ ਸਕੂਲ ’ਚ ਗੈਂਗ ਨਾਲ ਸਬੰਧਤ ਸਰਗਰਮੀਆਂ ’ਤੇ ਨਜ਼ਰ ਰੱਖਣੀ, ਨਸ਼ਿਆਂ ਤੇ ਬੱਚਿਆਂ ਨਾਲ ਅਣਸੁਖਾਵੀਆਂ ਘਟਨਾਵਾਂ ਵਾਪਰਨ ਤੋਂ ਰੋਕਣਾ ਹੈ।

ਗੁਰੂ ਨਾਨਕ ਸਿੱਖ ਗੁਰਦੁਆਰਾ ਨਾਲ ਸਬੰਧਤ ਤਕਰੀਬਨ 40 ਦੇ ਕਰੀਬ ਵਾਲੰਟੀਅਰ ਪੇਰੈਂਟਸ ਸਕੂਲ ਵਾਚ ਤਹਿਤ ਵਾਰੋ-ਵਾਰੀ ਸਕੂਲ ਦੇ ਬਾਹਰ ਨਿਗਰਾਨੀ ਕਰ ਰਹੇ ਹਨ। ਵਾਲੰਟੀਅਰਜ਼ ਦਾ ਕਹਿਣਾ ਹੈ ਕਿ ਪੁਲਸ ਅਤੇ ਪ੍ਰਸ਼ਾਸਨ ਬੱਚਿਆਂ ਦੀ ਹਿਫ਼ਾਜ਼ਤ ਕਰਨ ’ਚ ਨਾਕਾਮ ਸਾਬਿਤ ਹੋ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਪੀਲ ਰੀਜ਼ਨ ਦੇ ਸਕੂਲਾਂ ’ਚ ਵੀ ਪੁਲਸ ਅਫ਼ਸਰਾਂ ਦੀ ਵਾਪਸੀ ਦਾ ਮੁੱਦਾ ਮਾਪਿਆਂ ਵੱਲੋਂ ਚੁੱਕਿਆ ਜਾ ਰਿਹਾ ਹੈ ਤਾਂ ਜੋ ਸਕੂਲਾਂ ’ਚ ਨਸ਼ੇ, ਲੜਾਈ-ਝਗੜੇ ਅਤੇ ਗ਼ਲਤ ਕਾਰਵਾਈਆਂ ਨੂੰ ਰੋਕਿਆ ਜਾ ਸਕੇ।

Add a Comment

Your email address will not be published. Required fields are marked *