ਪਤਨੀ ਦੇ ਦਿਹਾਂਤ ਤੋਂ ਬਾਅਦ ਨਛੱਤਰ ਗਿੱਲ ਦੀ ਭਾਵੁਕ ਪੋਸਟ, ਕਿਹਾ ‘ਦਿਲ ਹੀ ਉਦਾਸ ਹੈ

ਜਲੰਧਰ : ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਲਵਿੰਦਰ ਕੌਰ ਦਾ ਬੀਤੇ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋਇਆ ਸੀ। ਦੱਸਿਆ ਗਿਆ ਸੀ ਕਿ ਨਛੱਤਰ ਗਿੱਲ ਦੀ ਪਤਨੀ ਦਲਵਿੰਦਰ ਕੌਰ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੀ ਸੀ। ਪਤਨੀ ਦੀ ਮੌਤ ਨੇ ਨਛੱਤਰ ਗਿੱਲ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ। ਇਸ ਗੱਲ ਦਾ ਪਤਾ ਉਨ੍ਹਾਂ ਦੀ ਤਾਜ਼ਾ ਤਸਵੀਰ ਨੂੰ ਵੇਖ ਕੇ ਲੱਗਦਾ ਹੈ, ਜੋ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਨਛੱਤਰ ਗਿੱਲ ਨੇ ਅਜਿਹੀ ਕੈਪਸ਼ਨ ਲਿਖੀ, ਜਿਸ ਨੂੰ ਪੜ੍ਹ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਇੰਨਾਂ ਹੀ ਨਹੀਂ ਉਨ੍ਹਾਂ ਦੇ ਫੈਨਜ਼ ਵੀ ਦੁੱਖ ਦੀ ਘੜੀ ‘ਚ ਉਨ੍ਹਾਂ ਦਾ ਹੌਸਲਾ ਵਧਾਉਂਦੇ ਨਜ਼ਰ ਆ ਰਹੇ ਹਨ। ਨਛੱਤਰ ਗਿੱਲ ਨੇ ਆਪਣੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਦਿਲ ਹੀ ਉਦਾਸ ਹੈ, ਬਾਕੀ ਸਭ ਠੀਕ ਹੈ।’ 

ਦੱਸ ਦਈਏ ਕਿ ਨਛੱਤਰ ਗਿੱਲ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਹਨ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਹਾਲ ਹੀ ਗਾਇਕ ਆਪਣੇ ਧੀ-ਪੁੱਤਰ ਦੇ ਵਿਆਹ ਲਈ ਆਪਣੇ ਜੱਦੀ ਪਿੰਡ ਪਰਿਵਾਰ ਨਾਲ ਆਇਆ ਹੋਇਆ ਸੀ। ਇਸ ਦੌਰਾਨ ਗਾਇਕ ਦੀ ਪਤਨੀ ਦੀ ਮੌਤ ਹੋ ਗਈ। ਘਰ ‘ਚ ਖੁਸ਼ੀਆਂ ਦਾ ਮਾਹੌਲ ਇੱਕ ਪਲ ‘ਚ ਗਮਾਂ ‘ਚ ਤਬਦੀਲ ਹੋ ਗਿਆ ਸੀ। ਦਰਅਸਲ, ਆਪਣੀ ਪੁੱਤਰੀ ਦੇ ਵਿਆਹ ਤੋਂ 2 ਦਿਨ ਬਾਅਦ ਹੀ ਦਲਵਿੰਦਰ ਕੌਰ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਧੀ ਦਾ ਵਿਆਹ ਭਾਵੇਂ ਦੇਖ ਲਿਆ ਸੀ ਪਰ ਉਹ ਆਪਣੇ ਪੁੱਤਰ ਦਾ ਵਿਆਹ ਨਹੀਂ ਦੇਖ ਸਕੇ।

Add a Comment

Your email address will not be published. Required fields are marked *