ਨਿੱਕੇ ਸਿੱਧੂ ਦੇ ਵਾਪਸ ਆਉਣ ‘ਤੇ ਅਫ਼ਸਾਨਾ ਖਾਨ ਨੇ ਸਾਂਝੀ ਕੀਤੀ ਪੋਸਟ

ਚੰਡੀਗੜ੍ਹ – ਪਾਲੀਵੁੱਡ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਮਾਤਾ ਚਰਨ ਕੌਰ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਇਹ ਖ਼ੁਸ਼ਖ਼ਬਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਅਫਸਾਨਾ ਨੇ ਲਿਖਿਆ-‘ਮੇਰਾ ਭਰਾ ਆ ਗਿਆ ਵਾਪਸ ਧੰਨਵਾਦ ਬਾਬਾ ਜੀ’। 

ਜ਼ਿਕਰਯੋਗ ਹੈ ਕਿ 29 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਦੇ ਮਾਨਸਾ ਜ਼ਿਲ੍ਹੇ ’ਚ ਗਾਇਕ ’ਤੇ 30 ਰਾਉਂਡ ਫ਼ਾਇਰ ਕੀਤੇ ਗਏ ਸਨ। ਇਕਲੌਤੇ ਪੁੱਤਰ ਦੀ ਮੌਤ ਨੇ ਹੱਸਦੇ ਖੇਡਦੇ ਮਾਪਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਇਸ ਦੇ ਨਾਲ ਹੀ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਭੈਣ ਅਤੇ ਗਾਇਕਾ ਅਫਸਾਨਾ ਖਾਨ ਦਾ ਵੀ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਸਿੱਧੂ ਮੂਸੇਵਾਲਾ ਦੇ ਜਾਣ ਮਗਰੋਂ ਅਫਸਾਨਾ ਖਾਨ ਨੇ ਇਕ ਤਸਵੀਰ ਸਾਂਝੀ ਕੀਤੀ। ਤਸਵੀਰ ’ਚ ਅਫਸਾਨਾ ਨੇ ਸਿੱਧੂ ਮੂਸੇਵਾਲਾ ਨੂੰ ਗਲੇ ਲਗਾਇਆ ਹੈ। ਉਸ ਨੇ ਇਸ ਤਸਵੀਰ ਨਾਲ ਲਿਖਿਆ ‘ਹਾਏ ਰੱਬਾ ਮੇਰਾ ਭਰਾ ਵਾਪਸ ਦੇ ਦਿਓ ਸਾਡਾ ਕੋਈ ਨਹੀਂ ਇਸ ਤੋਂ ਇਲਾਵ’, ਅੱਜ ਅਫਸਾਨਾ ਖਾਨ ਦੀ ਇਹ ਅਰਦਾਸ ਪੂਰੀ ਹੋ ਗਈ ਹੈ। 

Add a Comment

Your email address will not be published. Required fields are marked *