69ਵੇਂ ਫਿਲਮ ਫੇਅਰ ਐਵਾਰਡਜ਼: ਸਰਦਾਰ ਊਧਮ ਬੈਸਟ ਹਿੰਦੀ ਫ਼ਿਲਮ
August 25, 2023
ਨਵੀਂ ਦਿੱਲੀ– ਫ਼ਿਲਮ ਉਦਯੋਗ ਦੀ ਸਰਵਸ਼੍ਰੇਸ਼ਠਤਾ ਨੂੰ ਪ੍ਰਦਰਸ਼ਿਤ ਕਰਦੇ 69ਵੇਂ ਫਿਲਮ ਫੇਅਰ ਐਵਾਰਡਾਂ ਦਾ ਐਲਾਨ ਹੋ ਗਿਆ ਹੈ। ਇਸ ਐਵਾਰਡ ਸਮਾਰੋਹ ’ਚ ਜਿਥੇ ਅੱਲੂ ਅਰਜੁਨ ਨੂੰ ‘ਪੁਸ਼ਪਾ’ ਲਈ ਬੈਸਟ ਅਭਿਨੇਤਾ ਦਾ ਐਵਾਰਡ ਮਿਲਿਆ, ਉਥੇ ਕ੍ਰਿਤੀ ਸਨਨ ਨੂੰ ‘ਮਿਮੀ’ ਅਤੇ ਆਲੀਆ ਭੱਟ ਨੂੰ ‘ਗੰਗੂਬਾਈ ਕਾਠੀਆਵਾੜੀ’ ਲਈ ਬੈਸਟ ਅਭਿਨੇਤਰੀ ਦਾ ਐਵਾਰਡ ਮਿਲਿਆ। ਇਸ ਤੋਂ ਇਲਾਵਾ ਬੈਸਟ ਹਿੰਦੀ ਫਿਲਮ ਦਾ ਐਵਾਰਡ ‘ਸਰਦਾਰ ਊਧਮ ਸਿੰਘ’ ਨੇ ਜਿੱਤਿਆ ਹੈ।
ਇਸ ਐਵਾਰਡ ਸੈਰੇਮਨੀ ’ਚ ਕਈ ਫਿਲਮਾਂ ਨੂੰ ਇਕ ਤੋਂ ਵੱਧ ਐਵਾਰਡ ਮਿਲੇ। ਫਿਲਮ ‘ਆਰ. ਆਰ. ਆਰ.’ ਨੂੰ ਕੁੱਲ 7 ਐਵਾਰਡ ਮਿਲੇ। ‘ਗੰਗੂਬਾਈ ਕਾਠੀਆਵਾੜੀ’ ਅਤੇ ‘ਸਰਦਾਰ ਊਧਮ ਸਿੰਘ’ ਨੂੰ 5-5 ਐਵਾਰਡ ਮਿਲੇ। ਉੱਧਰ ‘ਦਿ ਕਸ਼ਮੀਰ ਫਾਈਲਸ’ ਨੇ 2 ਐਵਾਰਡ ਜਿੱਤੇ ਹਨ। ਇਸ ਤੋਂ ਇਲਾਵਾ ਹਿੰਦੀ ਫਿਲਮ ‘ਰਾਕੇਟ੍ਰੀ : ਦਿ ਨੰਬੀ ਇਫੈਕਟ’ ਨੇ ਬੈਸਟ ਫੀਚਰ ਫਿਲਮ ਦਾ ਰਾਸ਼ਟਰੀ ਐਵਾਰਡ ਜਿੱਤਿਆ।

