ਪਤੰਗ ਲੁੱਟਦਿਆਂ ਹਾਈਵੋਲਟੇਜ਼ ਤਾਰਾਂ ਦੀ ਲਪੇਟ ‘ਚ ਆਏ 12 ਸਾਲਾ ਬੱਚੇ ਦੀ ਹੋਈ ਮੌਤ

ਬਟਾਲਾ – ਬਟਾਲਾ ‘ਚ ਬੀਤੇ ਕੱਲ੍ਹ ਪਤੰਗ ਫੜਦਾ 12 ਸਾਲ ਦਾ ਬੱਚਾ ਅਜੇਪਾਲ ਸਿੰਘ ਜੋ ਬਿਜਲੀ ਸਬ ਸਟੇਸ਼ਨ 66 ਕੇ.ਵੀ ‘ਚ ਬਿਜਲੀ ਦੀਆਂ ਹਾਈਵੋਲਟੇਜ਼ ਤਾਰਾਂ ਦੀ ਲਪੇਟ ‘ਚ ਆਉਂਦਾ ਬੁਰੀ ਤਰ੍ਹਾਂ ਝੁਲਸ ਗਿਆ ਸੀ। ਜਿਸ ਨੂੰ ਅੰਮ੍ਰਿਤਸਰ ਹਸਪਤਾਲ ‘ਚ ਇਲਾਜ ਲਈ ਬਟਾਲਾ ਤੋਂ ਰੈਫ਼ਰ ਕੀਤਾ ਗਿਆ ਸੀ। ਜਿਥੇ ਉਸ ਦੀ ਹਾਲਤ ਨਾਜ਼ੁਕ ਹੋਣ ਦੇ ਚਲਦੇ ਇਲਾਜ ਦੌਰਾਨ ਅੰਮ੍ਰਿਤਸਰ ਹਸਪਤਾਲ ‘ਚ ਮੌਤ ਹੋ ਗਈ । ਬੱਚਾ 80 ਫੀਸਦੀ ਝੁਲਸ ਚੁਕਾ ਸੀ ਅਤੇ ਦਰਦ ਨਹੀਂ ਸਹਾਰ ਸਕਿਆ।

Add a Comment

Your email address will not be published. Required fields are marked *