ਨਿਊਜੀਲੈਂਡ ਪੁਲਿਸ ਲਈ ਬਣਾਵੇਗੀ ਨੀਤੀਆਂ ਚੰਦਨਦੀਪ ਕੌਰ

ਆਕਲੈਂਡ- ਸਾਊਥ ਆਕਲੈਂਡ ਵੱਸਦੇ ਕਾਰੋਬਾਰੀ ਜੁਝਾਰ ਸਿੰਘ ਪੰਨੂਮਾਜਰਾ ਅਤੇ ਸੁਪਰੀਮ ਸਿੱਖ ਸੁਸਾਇਟੀ ਦੀ ਸਹਾਇਕ ਸਕੱਤਰ ਬੀਬੀ ਹਰਵਿੰਦਰ ਕੌਰ ਦੀ ਧੀ ਚੰਦਨਦੀਪ ਕੌਰ ਨੇ ਨਿਊਜੀਲੈਂਡ ਪੁਲਿਸ ਦੇ ਪਾਲਿਸੀ ਯੂਨਿਟ ਵਲਿੰਗਟਨ ਵਿੱਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।
ਇੱਥੇ ਜਿਕਰਯੋਗ ਹੈ ਕਿ ਚੰਦਨਦੀਪ ਕੌਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਹੁਣ ਤੱਕ ਆਫਿਸ ਅਸੀਸਟੈਂਟ ਦੀਆਂ ਸੇਵਾਵਾਂ ਨਿਭਾ ਰਹੇ ਹਨ। ਚੰਦਨਦੀਪ ਕੌਰ ਦੇ ਮਾਤਾ ਬੀਬੀ ਹਰਵਿੰਦਰ ਕੌਰ ਅਤੇ ਪਿਤਾ ਜੁਝਾਰ ਸਿੰਘ ਨੂੰ ਇਸ ਉਪਲਬਧੀ ‘ਤੇ ਬਹੁਤ-ਬਹੁਤ ਮੁਬਾਰਕਾਂ। ਚੰਦਨਦੀਪ ਕੌਰ ਵਲਿੰਗਟਨ ਪੁਲਿਸ ਯੂਨਿਟ ਵਿਖੇ ਆਪਣੀਆਂ ਸੇਵਾਵਾਂ ਜਲਦ ਹੀ ਸ਼ੁਰੂ ਕਰਨਗੇ। ਚੰਦਨਦੀਪ ਕੌਰ ਨੇ ਪਲਿਟੀਕਲ ਸਾਇੰਸ ਵਿੱਚ ਆਕਲੈਂਡ ਯੂਨੀਵਰਸਿਟੀ ਤੋਂ ਆਪਣੀ ਮਾਸਟਰ ਕੀਤੀ ਹੈ। ਚੰਦਨਦੀਪ ਦੀ ਇਸ ਪ੍ਰਾਪਤੀ ਤੇ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਜਿੱਥੇ ਪੰਨੂਮਾਜਰਾ ਪਰਿਵਾਰ ਨੂੰ ਵਧਾਈ ਦਿੱਤੀ। ਉੱਥੇ ਹੀ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਾਡੀ ਕਮਿਊਨਟੀ ਵਿੱਚੋਂ ਅਜਿਹੇ ਮਹੱਤਵਪੂਰਨ ਅਦਾਰਿਆਂ ਵਿੱਚ ਜਾ ਕਿ ਹੀ ਸਾਡੀ ਆਉਣ ਵਾਲੀ ਪੀੜੀ ਮੁਲਕ ਦੇ ਨੀਤੀ ਨਿਰਮਾਣ ਦਾ ਹਿੱਸਾ ਬਣੇਗੀ।

Add a Comment

Your email address will not be published. Required fields are marked *