ਅਮਰੀਕਾ : ਕੈਲੀਫੋਰਨੀਆ ਦੇ ਸਭ ਤੋਂ ਵੱਡੇ ਗੁਰਦੁਆਰੇ ‘ਚ ਲੱਗੀ ਅੱਗ

ਨਿਊਯਾਰਕ – ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਲੀਫੋਰਨੀਆ ਸੂਬੇ ਵਿੱਚ ਸਿੱਖਾਂ ਦੇ ਸਭ ਤੋਂ ਵੱਡੇ ਗੁਰੂ ਘਰ ਵਿੱਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕਈ ਪ੍ਰੋਪੇਨ ਟੈਂਕਾਂ ਵਿੱਚ ਧਮਾਕਾ ਹੋ ਗਿਆ ਅਤੇ ਧਾਰਮਿਕ ਕਲਾਸਾਂ ਵਾਲੇ ਕਮਰੇ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਸੈਕਰਾਮੈਂਟੋ ਇਲਾਕੇ ਦੇ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ‘ਚ ਸੋਮਵਾਰ ਨੂੰ ਵਾਪਰੀ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਐਮਰਜੈਂਸੀ ਅਮਲੇ ਨੂੰ ਦੁਪਹਿਰ 3:30 ਵਜੇ ਦੇ ਕਰੀਬ ਬੁਲਾਇਆ ਗਿਆ। ਮੈਟਰੋ ਫਾਇਰ ਬਟਾਲੀਅਨ ਦੇ ਚੀਫ ਪਾਰਕਰ ਵਿਲਬਰਨ ਨੇ ਕਿਹਾ ਕਿ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ, ਡਾਊਨਟਾਊਨ ਸੈਕਰਾਮੈਂਟੋ ਦੇ ਦੱਖਣ-ਪੂਰਬ ਵਿੱਚ ਇੱਕ ਧਾਰਮਿਕ ਸਥਲ ਹੈ। ਉਸ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਸ਼ੈਰਿਫ ਦੇ ਡਿਪਟੀਜ਼ ਦੁਆਰਾ ਜਾਇਦਾਦ ਤੋਂ ਬਾਹਰ ਕੱਢਿਆ ਗਿਆ ਅਤੇ ਕਿਸੇ ਨੂੰ ਵੀ ਸੱਟ ਲੱਗਣ ਦੀ ਰਿਪੋਰਟ ਨਹੀਂ ਕੀਤੀ ਗਈ ਸੀ। 

ਇਸ ਘਟਨਾ ਵਿਚ ਘੱਟੋ-ਘੱਟ ਦੋ ਵਾਹਨ ਸੜ ਗਏ। ਦਿ ਸੈਕਰਾਮੈਂਟੋ ਬੀ ਅਖ਼ਬਾਰ ਨੇ ਰਿਪੋਰਟ ਦਿੱਤੀ ਕਿ ਅੱਗ ਨੇ ਇਮਾਰਤ ਦੇ ਚੁਬਾਰੇ ਨੂੰ ਸਾੜ ਦਿੱਤਾ, ਜਿਸ ਨਾਲ ਇਕ ਢਾਂਚਾ ਨਸ਼ਟ ਹੋ ਗਿਆ ਅਤੇ ਛੱਤ ਅੰਸ਼ਕ ਤੌਰ ‘ਤੇ ਡਿੱਗ ਗਈ। ਵਿਲਬੋਰਨ ਨੇ ਕਿਹਾ ਕਿ ਅੱਗ ਨੇ ਘੱਟੋ-ਘੱਟ ਛੇ ਵੱਡੇ ਪ੍ਰੋਪੇਨ ਟੈਂਕਾਂ ਨੂੰ ਚਪੇਟ ਵਿਚ ਲੈ ਲਿਆ, ਜਿਸ ਨਾਲ ਧਮਾਕੇ ਹੋਏ। ਧਮਾਕੇ ਮਗਰੋਂ ਧਾਤ ਘੱਟੋ-ਘੱਟ 50 ਫੁੱਟ ਤੱਕ ਉੱਡ ਰਹੀ ਸੀ ਅਤੇ ਧੂੰਏਂ ਦਾ ਇੱਕ ਵੱਡਾ ਗੁਬਾਰ ਨਿਕਲਿਆ ਜੋ ਮੀਲਾਂ ਤੱਕ ਦੇਖਿਆ ਜਾ ਸਕਦਾ ਸੀ।

ਵਿਲਬੋਰਨ ਨੇ ਕਿਹਾ,”ਇਸ ਸਮੇਂ ਉਹ ਇਹ ਸਿੱਟਾ ਨਹੀਂ ਕੱਢ ਰਹੇ ਕਿ ਕੁਝ ਵੀ ਸ਼ੱਕੀ ਹੈ”। ਵਿਲਬੋਰਨ ਮੁਤਾਬਕ ਅੱਗ ਦੀਆਂ ਲਪਟਾਂ ਜ਼ਿਆਦਾ ਦੂਰ ਤੱਕ ਨਹੀਂ ਫੈਲੀਆਂ। ਅੱਗ ਦਾ ਕਾਰਨ ਅਣਜਾਣ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿੱਥੋਂ ਲੱਗੀ। ਨੇੜਲੇ ਐਲਕ ਗਰੋਵ ਦੇ ਮੇਅਰ ਅਤੇ ਗੁਰਦੁਆਰੇ ਦੇ ਮੈਂਬਰ ਬੌਬੀ ਸਿੰਘ-ਐਲਨ ਨੇ ਕਿਹਾ,”ਇਹ ਚਿੰਤਾਜਨਕ ਹੈ ਜੋ ਹਰ ਹਫ਼ਤੇ ਲਗਭਗ 2,000 ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਇਹ ਪਰੇਸ਼ਾਨ ਕਰਨ ਵਾਲਾ ਹੈ, ਪਰ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।”

Add a Comment

Your email address will not be published. Required fields are marked *