ਲੁਧਿਆਣਾ ‘ਚ ਪਲਾਸਟਿਕ ਡੋਰ ਦਾ ਕਹਿਰ, ਰਾਹ ਜਾਂਦੇ ਵਿਅਕਤੀ ਨੂੰ ਬੁਰੀ ਤਰ੍ਹਾਂ ਕੀਤਾ ਲਹੂ-ਲੁਹਾਨ

ਲੁਧਿਆਣਾ : ਲੋਹੜੀ ਨੇੜੇ ਆਉਂਦੇ ਹੀ ਸ਼ਹਿਰ ‘ਚ ਪਲਾਸਟਿਕ ਦੀ ਡੋਰ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਲਾਸਟਿਕ ਡੋਰ ਨੇ ਇਕ ਵਿਅਕਤੀ ਨੂੰ ਲਪੇਟ ’ਚ ਲੈ ਲਿਆ, ਜਿਸ ਨਾਲ ਵਿਅਕਤੀ ਦਾ ਗਲਾ ਤੇ ਨੱਕ ਵੱਢਿਆ ਗਿਆ। ਉਸ ਦੇ ਨੱਕ ’ਤੇ 8 ਟਾਂਕੇ ਲੱਗੇ ਹਨ। ਨੀਲਾ ਝੰਡਾ ਗੁਰਦੁਆਰਾ ਸਾਹਿਬ ਨੇੜੇ ਰਹਿਣ ਵਾਲੇ ਸੋਨੂੰ ਚੋਪੜਾ ਨੇ ਦੱਸਿਆ ਕਿ ਉਸ ਦੀ ਇਕਬਾਲ ਗੰਜ ‘ਚ ਚਾਹ ਦੀ ਦੁਕਾਨ ਹੈ।

ਜਦੋਂ ਉਹ ਦੁਕਾਨ ਬੰਦ ਕਰ ਕੇ ਘਰ ਪਰਤ ਰਿਹਾ ਸੀ ਤਾਂ ਰਸਤੇ ‘ਚ ਅਚਾਨਕ ਇਕ ਪਤੰਗ ਉੱਡਦੀ ਹੋਈ ਆ ਗਈ, ਜਿਸ ਨੂੰ ਪਲਾਸਟਿਕ ਡੋਰ ਬੰਨ੍ਹੀ ਹੋਈ ਸੀ। ਪਲਾਸਟਿਕ ਦੀ ਡੋਰ ਨੇ ਸੋਨੂੰ ਚੋਪੜਾ ਨੂੰ ਆਪਣੀ ਲਪੇਟ ‘ਚ ਲੈ ਲਿਆ ਅਤੇ ਉਸ ਦਾ ਗਲਾ ਅਤੇ ਨੱਕ ਵੱਢ ਦਿੱਤਾ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ। ਲੋਕਾਂ ਨੇ ਉਸ ਨੂੰ ਚੁੱਕ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਸੋਨੂੰ ਅਨੁਸਾਰ ਇਸ ਹਾਦਸੇ ’ਚ ਉਸ ਦੀਆਂ ਅੱਖਾਂ ਵਾਲ-ਵਾਲ ਬਚ ਗਈਆਂ। ਨਹੀਂ ਤਾਂ ਉਸ ਦੀਆਂ ਅੱਖਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪਲਾਸਟਿਕ ਦੇ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Add a Comment

Your email address will not be published. Required fields are marked *