ਬਾਰਬਾਡੋਸ ’ਚ ਸਨਮਾਨਿਤ ਹੋਣਗੇ ਭਾਰਤੀ ਮੂਲ ਦੇ ਗੁਰਦੀਪ ਬਾਠ

ਨਵੀਂ ਦਿੱਲੀ– ਕੋਰੋਨਾ ਕਾਲ ਦੇ ਹਾਲਾਤ ਅਤੇ ਸਮੱਸਿਆਵਾਂ ਨੂੰ ਸ਼ਬਦਾਂ ’ਚ ਦੱਸਣਾ ਆਸਾਨ ਨਹੀਂ ਹੈ। ਇਹ ਸਮਾਂ ਇਕ ਆਮ ਨਾਗਰਿਕ ਤੋਂ ਲੈ ਕੇ ਸੂਬੇ ਅਤੇ ਕਈ ਦੇਸ਼ਾਂ ਲਈ ਦੁਖਦਾਇਕ ਰਿਹਾ ਹੈ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਸਮੇਂ ਲੋਕਾਂ ਨੇ ਦਿਲ ਖੋਲ੍ਹ ਕੇ ਇਕ-ਦੂਜੇ ਦੀ ਮਦਦ ਕੀਤੀ। ਭਾਰਤੀ ਮੂਲ ਦੇ ਗੁਰਦੀਪ ਬਾਠ ਨੇ ਕੋਵਿਡ ਦੌਰਾਨ ਕੈਰੇਬਿਆਈ ਦੇਸ਼ ਬਾਰਬਾਡੋਸ ਲਈ ਆਪਣਾ ਅਨਮੋਲ ਯੋਗਦਾਨ ਦਿੱਤਾ। ਜਿਸ ਲਈ ਉਨ੍ਹਾਂ ਨੂੰ ਬਾਰਬਾਡੋਸ ਦੇਸ਼ ’ਚ ਸਨਮਾਨਿਤ ਕੀਤਾ ਜਾਵੇਗਾ। ਗੁਰਦੀਪ ਬਾਠ ਸੈਂਟ ਕਿਟਸ ਅਤੇ ਨੇਵਿਸ ਦੇ ਪ੍ਰਤੀਨਿਧੀ ਦੇ ਰੂਪ ’ਚ ਵੀ ਤਾਇਨਾਤ ਹਨ। 

ਉਨ੍ਹਾਂ ਨੇ ਫਰਵਰੀ 2021 ’ਚ ਭਾਰਤ ਤੋਂ ਬਾਰਬਾਡੋਸ ਜਾਣ ਵਾਲੀ ਇਕ ਲੱਖ ਵੈਕਸੀਨ ਨੂੰ ਸਮੇਂ ਸਿਰ ਦੇਸ਼ ’ਚ ਪਹੁੰਚਾਉਣ ਦਾ ਕੰਮ ਕੀਤਾ ਸੀ। ਗੁਰਦੀਪ ਬਾਠ ਨੇ ਆਵਾਜਾਈ ਅਤੇ ਰੂਟ ਨੂੰ ਆਸਾਨ ਕਰ ਦਿੱਤਾ। ਜਿਸ ਨਾਲ ਵੈਕਸੀਨ ਸਮਾਂ ਰਹਿੰਦਿਆਂ ਬਾਰਬਾਡੋਸ ਪਹੁੰਚਾਉਣ ’ਚ ਕਾਮਯਾਬ ਹੋ ਸਕੀ। ਇਹ ਸਮਾਂ ਪੂਰੇ ਵਿਸ਼ਵ ਲਈ ਕਾਫੀ ਮੁਸ਼ਕਿਲਾਂ ਭਰਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਨਾਲ ਭਾਰਤ ਨੇ ਅਜਿਹੇ ਮੁਸ਼ਕਿਲ ਸਮੇਂ ’ਚ ਕਈ ਦੇਸ਼ਾਂ ਦੀ ਮਦਦ ਕੀਤੀ। ਪੁਣੇ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਆਰਾ ਤਿਆਰ ਵੈਕਸੀਨ ਰਾਹੀਂ ਬਾਰਬਾਡੋਸ ’ਚ ਟੀਕਾਕਰਨ ਦੀ ਸ਼ੁਰੂਆਤ ਹੋਈ। ਇਹ ਸ਼ੁਰੂਆਤ ਅਜਿਹੇ ਸਮੇਂ ’ਚ ਹੋਈ ਜਦੋਂ ਪੂਰੀ ਦੁਨੀਆ ਵੈਕਸੀਨ ਲਈ ਜੱਦੋਜਹਿਦ ਕਰ ਰਹੀ ਸੀ। 

ਗੁਰਦੀਪ ਬਾਠ ਦੇ ਇਸ ਅਮਿੱਟ ਯੋਗਦਾਨ ਲਈ ਉਨ੍ਹਾਂ ਨੂੰ ਬਾਰਬਾਡੋਸ ਨੇ ‘ਦਿ ਆਨਰੇਬਲ’ ਦੀ ਉਪਾਧੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਉਹ ਆਪਣੇ ਨਾਂ ਅੱਗੇ ‘ਸਰ’ ਲਗਾ ਸਕਦੇ ਹਨ। ਇਹ ਐਲਾਨ ਬਾਰਬਾਡੋਸ ’ਚ ਹੋਰ ਪ੍ਰਮੁੱਖ ਹਸਤੀਆਂ ਨੂੰ ਸਨਾਮਨਿਤ ਕਰਨ ਦੌਰਨ ਕੀਤਾ ਗਿਆ। ਨਾਲ ਹੀ ਭਾਰਤ ਦੇ ਮਾਨਦ ਕੌਂਸਲ, ਡਾ. ਕਿਲੋਮੇਨਾ ਐੱਨ ਮੋਲਿਨ ਹੈਰਿਸ ਨੂੰ ਭਾਰਤੀ ਭਾਈਚਾਰੇ ਲਈ ਡਾਕਟਰੀ ਸੇਵਾ ’ਚ ਯੋਗਦਾਨ ਦੇਣ  ਲਈ ਆਰਡਰ ਆਫ ਦਿ ਰਿਪਬਲਿਕ ਵੀ ਦਿੱਤਾ ਗਿਆ।

Add a Comment

Your email address will not be published. Required fields are marked *