ਐਂਬਸੈਡਰ ਬ੍ਰਿਜ ਤੋਂ ਬਾਰਡਰ ਅਧਿਕਾਰੀਆਂ ਨੇ ਬਰਾਮਦ ਕੀਤੀ 30 ਕਿਲੋ ਕੋਕੀਨ, 2 ਭਾਰਤੀ ਗ੍ਰਿਫ਼ਤਾਰ

ਨਿਊਯਾਰਕ/ਵਿੰਡਸਰ– ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਆਰ.ਸੀ.ਐੱਮ.ਪੀ. ਵੱਲੋਂ ਅਮਰੀਕਾ-ਕੈਨੇਡਾ ਬਾਰਡਰ ‘ਤੇ ਅਮਰੀਕਾ ਤੋਂ ਕੈਨੇਡਾ ‘ਚ ਦਾਖਲ ਹੋਣ ਵੇਲੇ ਇਕ ਕਮਰਸ਼ੀਅਲ ਟਰੱਕ ‘ਚੋਂ 30 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ‘ਚ 2 ਜਣੇ ਗ੍ਰਿਫ਼ਤਾਰ ਕੀਤੇ ਗਏ ਹਨ। ਬਾਰਡਰ ਅਧਿਕਾਰੀਆਂ ਵੱਲੋਂ 1 ਅਗਸਤ ਨੂੰ ਅਮਰੀਕਾ ਤੋਂ ਕੈਨੇਡਾ ‘ਚ ਦਾਖਲ ਹੋ ਰਹੇ ਟਰੱਕ ਦੇ ਕੈਬ ਦੀ ਕੀਤੀ ਸੈਕੰਡਰੀ ਇੰਸਪੈਕਸ਼ਨ ਦੌਰਾਨ ਇਹ ਬਰਾਮਦਗੀ ਕੀਤੀ ਗਈ ਹੈ। ਇਸ ਮਾਮਲੇ ‘ਚ ਵਿਨੀਪੈਗ ਨਾਲ ਸਬੰਧਿਤ 2 ਭਾਰਤੀ ਨਰਿੰਦਰ ਸਿੰਘ (50) ਅਤੇ ਹਰਪ੍ਰੀਤ ਸਿੰਘ (31) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਕਥਿਤ ਦੋਸ਼ੀਆਂ ਦੀ ਵਿੰਡਸਰ ਕੋਰਟ ‘ਚ 19 ਸਤੰਬਰ ਨੂੰ ਪੇਸ਼ੀ ਹੋਵੇਗੀ।

Add a Comment

Your email address will not be published. Required fields are marked *