ਪੰਜਾਬ ਦੀ ਧੀ ਅਮਨਪ੍ਰੀਤ ਕੈਨੇਡਾ ‘ਚ ਬਣੀ ਅਧਿਆਪਕ

ਬਠਿੰਡਾ : ਅਮਨਪ੍ਰੀਤ ਕੌਰ ਪੁੱਤਰੀ ਬਲਬੀਰ ਸਿੰਘ ਵਾਸੀ ਸ਼ੀਸ਼ ਮਹਿਲ ਕਾਲੋਨੀ ਬਠਿੰਡਾ ਨੇ ਕੈਨੇਡਾ ’ਚ ਬਤੌਰ ਅਧਿਆਪਕ ਸਰਕਾਰੀ ਨੌਕਰੀ ਹਾਸਲ ਕਰ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਨੇ ਦਸਮੇਸ਼ ਗਰਲਜ਼ ਕਾਲਜ ਬਾਦਲ ਤੋਂ ਬੀ. ਏ. / ਬੀ. ਐੱਡ ਕੀਤੀ ਹੈ। ਜਿਸ ਤੋਂ ਬਾਅਦ ਉਸਨੇ ਪੰਜਾਬੀ ਯੂਨੀਵਰਸਿਟੀ ਤੋਂ ਐੱਮ. ਐੱਸ. ਸੀ. ਦੀ ਪੜ੍ਹਾਈ ਕੀਤੀ। ਮਨਪ੍ਰੀਤ ਕੌਰ ਦਾ ਵਿਆਹ ਕੈਨੇਡਾ ਰਹਿੰਦੇ ਪਿੰਡ ਗਾਗੋਵਾਲ ਦੇ ਗੁਰਵਿੰਦਰ ਸਿੰਘ ਨਾਲ ਹੋਇਆ ਸੀ। ਕੈਨੇਡਾ ਪਹੁੰਚ ਕਿ ਮਨਪ੍ਰੀਤ ਕੌਰ ਨੇ ਯੂਨੀਵਰਸਿਟੀ ਰੈਜੀਨਾ ਤੋਂ ਸਖ਼ਤ ਮਿਹਨਤ ਕੀਤੀ ਅਤੇ ਅਧਿਆਪਕ ਬਣਨ ਲਈ ਟੈਸਟ ਪਾਸ ਕੀਤਾ, ਜਿਸ ਤੋਂ ਬਾਅਦ ਉਸ ਨੂੰ ਪੱਕੇ ਤੌਰ ’ਤੇ ਸਰਕਾਰੀ ਅਧਿਆਪਕ ਵਜੋਂ ਚੁਣ ਲਿਆ ਗਿਆ। ਅਮਨਪ੍ਰੀਤ ਕੌਰ ਦੀ ਇਸ ਪ੍ਰਾਪਤੀ ‘ਤੇ ਜਿੱਥੇ ਮਾਂ-ਪਿਓ ਨੂੰ ਮਾਣ ਹੈ ਉਥੇ ਹੀ ਪੰਜਾਬ ਵਾਸੀਆਂ ਲਈ ਵੀ ਇਹ ਮਾਣ ਵਾਲਾ ਪਲ਼ ਹੈ।

Add a Comment

Your email address will not be published. Required fields are marked *