ਦਾਦੇ ਨੇ ਪੋਤੀ ਨੂੰ ਬਣਾਇਆ ਕਰੋੜਾਂ ਦੀ ਮਾਲਕਣ, ਇਸ ਸਲਾਹ ਨਾਲ ਬਦਲੀ 18 ਸਾਲਾ ਜੂਲੀਅਟ ਲੈਮੌਰ ਦੀ ਜ਼ਿੰਦਗੀ
ਟਰਾਂਟੋਂ – ਕੈਨੇਡਾ ਵਿਚ ਇਕ ਕੁੜੀ ਜੂਲੀਅਟ ਲੈਮੌਰ (18) ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਜਦੋਂ ਉਸਦੀ ਕਰੋੜਾਂ ਰੁਪਏ ਦੀ ਲਾਟਰੀ ਲੱਗ ਗਈ। ਦਰਅਸਲ, ਕੁੜੀ ਸਟੋਰ ਵਿਚ ਆਪਣੇ ਦਾਦੇ ਨਾਲ ਕੁਝ ਖਰੀਦਾਰੀ ਕਰਨ ਗਈ ਸੀ। ਇਥੇ ਉਸਦੇ ਦਾਦੇ ਨੇ ਉਸ ਦੇ 18ਵੇਂ ਜਨਮਦਿਨ ਨੂੰ ਯਾਦਗਾਰ ਬਣਾਉਣ ਲਈ ਉਸ ਨੂੰ ਲਾਟਰੀ ਟਿਕਟ ਖ਼ਰੀਦਣ ਦੀ ਸਲਾਹ ਦਿੱਤੀ, ਪਰ ਕੁੜੀ ਦੁਚਿੱਤੀ ਵਿਚ ਸੀ ਕਿ ਉਹ ਲਾਟਰੀ ਖਰੀਦੇ ਜਾਂ ਨਾਂ। ਪਰ ਦਾਦੇ ਦੇ ਜ਼ੋਰ ਪਾਉਣ ’ਤੇ ਉਸਨੇ ਲਾਟਰੀ ਦਾ ਟਿਕਟ ਖਰੀਦ ਲਿਆ ਅਤੇ ਭੁੱਲ ਗਈ।
ਇੱਕ ਦਿਨ ਉਸਦੇ ਦਫ਼ਤਰ ਵਿੱਚ ਕੰਮ ਕਰਦੇ ਕੁਝ ਲੋਕ ਲਾਟਰੀ ਟਿਕਟਾਂ ਬਾਰੇ ਚਰਚਾ ਕਰ ਰਹੇ ਸਨ। ਫਿਰ ਵੀ ਉਸ ਦਾ ਧਿਆਨ ਲਾਟਰੀ ਟਿਕਟ ਵੱਲ ਨਹੀਂ ਗਿਆ। ਫਿਰ ਉਸਨੇ ਇੱਕ ਅਖ਼ਬਾਰ ਵਿੱਚ ਖ਼ਬਰ ਦੇਖੀ ਜਿਸ ਵਿੱਚ ਲਾਟਰੀ ਟਿਕਟ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਸ ਨੇ ਲਾਟਰੀ ਦੀ ਟਿਕਟ ਖ਼ਰੀਦੀ ਸੀ। ਬਾਅਦ ਵਿਚ ਉਸ ਨੇ ਆਪਣੀ ਟਿਕਟ ਸਕਰੈਚ ਕੀਤੀ ਅਤੇ ਨਤੀਜਾ ਵੇਖ ਕੇ ਉਸ ਦੇ ਹੋਸ਼ ਉੱਡ ਗਏ, ਕਿਉਂਕਿ ਉਸਦੀ ਸਚਮੁੱਚ 48 ਮਿਲੀਅਨ ਕੈਨੇਡੀਅਨ ਡਾਲਰ ਦੀ ਲਾਟਰੀ ਲੱਗ ਗਈ ਸੀ। ਭਾਰਤੀ ਕਰੰਸੀ ਮੁਤਾਬਕ ਇਹ ਰਕਮ 2.90 ਕਰੋੜ ਰੁਪਏ ਬਣਦੀ ਹੈ। ਲਾਟਰੀ ਮਿਲਣ ਮਗਰੋਂ ਉਸਨੇ ਆਪਣਾ ਚਾਰਟਰ ਪਲੇਨ , ਲੰਡਨ ਵਿਚ 40 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਅਤੇ ਇਕ ਮਰਸਡੀਜ਼ ਕਾਰ ਖਰੀਦੀ। ਉਸਦੇ ਕੋਲ ਹੁਣ 140 ਕਰੋੜ ਬਚੇ ਹਨ।

