ਯੂਨੀਵਰਸਿਟੀ ਬੌਨ ’ਚ ਭਾਰਤੀ ਸੰਵਿਧਾਨ ਦਿਵਸ ’ਤੇ ਡਾ. ਬੀ. ਆਰ. ਅੰਬੇਦਕਰ ਨੂੰ ਦਿੱਤੀ ਸ਼ਰਧਾਂਜਲੀ
November 29, 2022
ਰੋਮ : ਯੂਰਪ ਦੀ ਜਿਸ ਯੂਨੀਵਰਸਿਟੀ ’ਚ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਭਾਰਤੀ ਸੰਵਿਧਾਨ ਦੇ ਪਿਤਾਮਾ, ਭਾਰਤ ਰਤਨ, ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਦਕਰ ਸਾਹਿਬ ਨੇ ਪੜ੍ਹਾਈ ਕੀਤੀ, ਉਸ ਯੂਨੀਵਰਸਿਟੀ ਬੌਨ (ਜਰਮਨ) ਵਿਖੇ ਭਾਰਤ ਦੇ ਕੌਂਸਲੇਟ ਜਨਰਲ, ਫ੍ਰੈਂਕਫਰਟ ਨੇ ਇੰਡੀਅਨ ਸਟੂਡੈਂਟਸ ਐਸੋਸੀਏਸ਼ਨ ਆਫ ਬੋਨ-ਕੋਲੋਨ, ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ਅਤੇ ਬੌਨ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਭਾਗ ਦੇ ਸਹਿਯੋਗ ਨਾਲ ਭਾਰਤੀ ਸੁਤੰਤਰਤਾ ਸੰਗਰਾਮ ਦੇ ਬਾਨੀ ਪਿਤਾਮਾ ਡਾ. ਅੰਬੇਦਕਰ ਸਾਹਿਬ ਦੇ ਯੋਗਦਾਨ ਨੂੰ ਯਾਦ ਕਰਦਿਆਂ ਭਾਰਤੀ ਸੰਵਿਧਾਨ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ।