ਹੁਣ ਬਿਨਾਂ ਇਜਾਜ਼ਤ ਨਹੀਂ ਵਰਤ ਸਕਦੇ ਅਮਿਤਾਭ ਬੱਚਨ ਦਾ ਨਾਂ, ਤਸਵੀਰ ਤੇ ਆਵਾਜ਼

ਮੁੰਬਈ – ‘ਮੈਂ ਕੌਣ ਬਣੇਗਾ ਕਰੋੜਪਤੀ ਤੋਂ ਅਮਿਤਾਭ ਬੱਚਨ ਬੋਲ ਰਿਹਾ ਹਾਂ।’ ਮਹਾਨਾਇਕ ਅਮਿਤਾਭ ਬੱਚਨ ਦੀ ਇਸ ਦਮਦਾਰ ਆਵਾਜ਼ ਦੇ ਦੇਸ਼-ਦੁਨੀਆ ’ਚ ਕਈ ਲੋਕ ਮੁਰੀਦ ਹਨ। ਇਸੇ ਕਾਰਨ ਕਈ ਛੋਟੀਆਂ-ਮੋਟੀਆਂ ਕੰਪਨੀਆਂ ਗੈਰ-ਕਾਨੂੰਨੀ ਢੰਗ ਨਾਲ ਉਨ੍ਹਾਂ ਦੇ ਨਾਂ ਤੇ ਤਸਵੀਰ ਦੀ ਵਰਤੋਂ ਧੋਖਾਧੜੀ ’ਚ ਕਰ ਰਹੀਆਂ ਹਨ। ਆਪਣੀ ਲੁੱਕ ਨੂੰ ਨੁਕਸਾਨ ਪਹੁੰਚਦਾ ਦੇਖ ਮਹਾਨਾਇਕ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

ਸੈਲੇਬ੍ਰਿਟੀ ਦੇ ਪਰਸਨੈਲਿਟੀ ਰਾਈਟਸ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਆਪਣੀ ਸਹਿਮਤੀ ਬਿਨਾਂ ਉਨ੍ਹਾਂ ਦੇ ਨਾਂ, ਤਸਵੀਰ ਤੇ ਆਵਾਜ਼ ਜਾਂ ਕਿਸੇ ਵੀ ਵਿਸ਼ੇਸ਼ਤਾ ਦੀ ਵਰਤੋਂ ਨਾ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ। ਕੋਰਟ ਨੇ ਪਟੀਸ਼ਨ ਕਬੂਲਦਿਆਂ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਅੰਤਰਿਮ ਰਾਹਤ ਦਿੱਤੀ ਹੈ।

ਅਮਿਤਾਭ ਦੇ ਨਾਂ ’ਤੇ ‘ਕੌਣ ਬਣੇਗਾ ਕਰੋੜਪਤੀ’ ਵ੍ਹਟਸਐਪ ਸਕੈਮ ਅਮਿਤਾਭ ਬੱਚਨ ਵਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਕਈ ਲੋਕ ਮੈਸੇਜਿੰਗ ਐਪ, ਕਿਤਾਬਾਂ, ਟੀ-ਸ਼ਰਟਸ ਤੇ ਹੋਰ ਕਾਰੋਬਾਰੀ ਅਮਿਤਾਭ ਦੇ ਨਾਂ, ਤਸਵੀਰ ਤੇ ਆਵਾਜ਼ ਦੀ ਵਰਤੋਂ ਕਰਕੇ ਬਿਜ਼ਨੈੱਸ ਵਧਾ ਰਹੇ ਹਨ। ਅਮਿਤਾਭ ‘ਕੌਣ ਬਣੇਗਾ ਕਰੋੜਪਤੀ’ ਸ਼ੋਅ ਨਾਲ ਜੁੜੇ ਹਨ।

ਇਸ ਲਈ ਕਈ ਲੋਕ ਇਸ ਸ਼ੋਅ ਦੀ ਸਾਖ ਦੀ ਵਰਤੋਂ ਕਰਕੇ ਲੋਕਾਂ ਨਾਲ ਵ੍ਹਟਸਐਪ ਰਾਹੀਂ ਧੋਖਾਧੜੀ ਕਰ ਰਹੇ ਹਨ। ਇਸ ’ਚ ਸਕੈਮਰ 25 ਲੱਖ ਰੁਪਏ ਦੀ ਲਾਟਰੀ ਦਾ ਮੈਸੇਜ ਭੇਜਦੇ ਹਨ ਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਹੜਪ ਲੈਂਦੇ ਹਨ। ਕਈ ਲੋਕਾਂ ਨੇ www.amitabhbachchan.com ਵਰਗੇ ਡੋਮੇਨ ਵੀ ਰਜਿਸਟਰ ਕਰਵਾ ਕੇ ਬੈਠੇ ਹਨ, ਜੋ ਗਲਤ ਹੈ।

ਜਸਟਿਸ ਨਵੀਨ ਚਾਵਲਾ ਨੇ ਕਿਹਾ, ‘‘ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਅਮਿਤਾਭ ਮਸ਼ਹੂਰ ਸ਼ਖ਼ਸੀਅਤ ਹਨ। ਉਹ ਉਨ੍ਹਾਂ ਲੋਕਾਂ ਤੋਂ ਬੇਹੱਦ ਦੁਖੀ ਹਨ, ਜੋ ਉਨ੍ਹਾਂ ਦੀ ਸਾਖ ਦੀ ਬਿਨਾਂ ਇਜਾਜ਼ਤ ਵਰਤੋਂ ਕਰਕੇ ਆਪਣੇ ਬਿਜ਼ਨੈੱਸ ਜਾਂ ਪ੍ਰੋਡਕਟ ਨੂੰ ਪ੍ਰਮੋਟ ਕਰਦੇ ਹਨ। ਹੁਣ ਰਾਹਤ ਨਹੀਂ ਦਿੱਤੀ ਤਾਂ ਅਦਾਕਾਰ ਨੂੰ ਨੁਕਸਾਨ ਤੇ ਬਦਨਾਮੀ ਹੋ ਸਕਦੀ ਹੈ।’’

Add a Comment

Your email address will not be published. Required fields are marked *