ਵਿਵਾਦ ਤੋਂ ਬਾਅਦ ਬਲਾਕਬਸਟਰ ਹੋਈਆਂ ਬਾਲੀਵੁੱਡ ਫ਼ਿਲਮਾਂ, ਕੰਟਰੋਵਰਸੀ ’ਚ ਕੀਤੀ ਕਮਾਈ

ਮੁੰਬਈ– ਮਨੋਰੰਜਨ ਦੀ ਦੁਨੀਆ ’ਚ ਇਨ੍ਹੀਂ ਦਿਨੀਂ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਸਟਾਰਰ ਫ਼ਿਲਮ ‘ਪਠਾਨ’ ਵਿਵਾਦਾਂ ’ਚ ਘਿਰੀ ਹੈ। ਬਾਕਸ ਆਫਿਸ ਦਾ ਇਤਿਹਾਸ ਕਹਿੰਦਾ ਹੈ ਕਿ ਜਿੰਨੀ ਵੱਡੀ ਕੰਟਰੋਵਰਸੀ, ਉਨੀ ਵੱਡੀ ਕਮਾਈ।

ਪਿਛਲੇ ਕੁਝ ਸਾਲਾਂ ’ਚ 6 ਫ਼ਿਲਮਾਂ ਵਿਵਾਦ ਤੋਂ ਬਾਅਦ ਬਲਾਕਬਸਟਰ ਬਣੀਆਂ। ਇਸ ਮਾਮਲੇ ’ਚ ‘ਪੀਕੇ’ ਤੇ ‘ਪਦਮਾਵਤ’ ਟਾਪ ’ਤੇ ਹਨ। ਹਿੰਦੂ ਸੰਗਠਨਾਂ ਨੇ ‘ਪੀਕੇ’ ਨੂੰ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਫ਼ਿਲਮ ਦੱਸਦਿਆਂ ਵਿਰੋਧ ਜਤਾਇਆ ਸੀ।

ਇਸ ਨੇ 792 ਕਰੋੜ ਰੁਪਏ ਕਮਾ ਲਏ ਸਨ। ਇਸੇ ਤਰ੍ਹਾਂ ‘ਪਦਮਾਵਤ’ ’ਤੇ ਤਾਂ ਇੰਨਾ ਵਿਰੋਧ ਹੋਇਆ ਕਿ ਇਸ ਦਾ ਨਾਂ ਤਕ ਬਦਲਣਾ ਪਿਆ, ਫਿਰ ਵੀ ਇਹ ਫ਼ਿਲਮ ਬਾਕਸ ਆਫਿਸ ’ਤੇ 585 ਕਰੋੜ ਰੁਪਏ ਕਮਾ ਲਏ।

Add a Comment

Your email address will not be published. Required fields are marked *