ਪੰਜਾਬੀ ਫ਼ਿਲਮ ਡਾਇਰੈਕਟਰ ਸੁਖਦੀਪ ਸਿੰਘ ਸੁੱਖੀ ਦਾ ਦਿਹਾਂਤ

ਚੰਡੀਗੜ੍ਹ – ਪੰਜਾਬੀ ਫ਼ਿਲਮ ਇੰਡਸਟਰੀ ਦੇ ਡਾਇਰੈਕਟਰ ਸੁਖਦੀਪ ਸਿੰਘ ਸੁੱਖੀ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਹੈ। ਸੁਖਦੀਪ ਸੁੱਖੀ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਉਸ ਦੇ ਭਰਾ ਮਨਪ੍ਰੀਤ ਵਲੋਂ ਸੁਖਦੀਪ ਸੁੱਖੀ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਗਈ ਹੈ। ਸੁਖਦੀਪ ਸੁੱਖੀ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਹੁਤ ਸਾਰੇ ਪੰਜਾਬੀ ਗੀਤਾਂ ਤੇ ਸ਼ਾਰਟ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। ਸੁਖਦੀਪ ਸੁੱਖੀ ਵਲੋਂ ਡਾਇਰੈਕਟ ਕੀਤਾ ਆਖਰੀ ਗੀਤ ‘ਮਿਸਯੂਜ਼’ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ।

ਦੱਸ ਦੇਈਏ ਕਿ ਸੁਖਦੀਪ ਸੁੱਖੀ ਦੇ ਮਾਤਾ ਜੀ ਦਾ ਅਗਸਤ ’ਚ ਦਿਹਾਂਤ ਹੋਇਆ ਸੀ, ਉਥੇ ਉਨ੍ਹਾਂ ਦੇ ਪਿਤਾ ਦਾ ਅਕਤੂਬਰ ’ਚ ਦਿਹਾਂਤ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ਮਾਤਾ-ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਸੁਖਦੀਪ ਸੁੱਖੀ ਟੁੱਟ ਚੁੱਕੇ ਸਨ।

Add a Comment

Your email address will not be published. Required fields are marked *