ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਸੋਨਮ ਬਾਜਵਾ ਤੇ ਤਾਨੀਆ ਦੀ ਫ਼ਿਲਮ ‘ਗੋਡੇ ਗੋਡੇ ਚਾਅ’

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਗੋਡੇ ਗੋਡੇ ਚਾਅ’ ਅੱਜ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਮੌਜੂਦਾ ਸਮੇਂ ’ਚ ਸੋਨਮ ਬਾਜਵਾ ਤੇ ਤਾਨੀਆ ਪੰਜਾਬੀ ਫ਼ਿਲਮ ਇੰਡਸਟਰੀ ’ਚ ਰਾਜ ਕਰਨ ਵਾਲੀਆਂ ਰਾਣੀਆਂ ਹਨ। ਦੋਵਾਂ ਅਦਾਕਾਰਾਂ ਨੇ ਬੈਕ-ਟੂ-ਬੈਕ ਹਿੱਟ ਫ਼ਿਲਮਾਂ ਦਿੱਤੀਆਂ ਹਨ ਤੇ ਵਿਸ਼ਵ ਪੱਧਰ ’ਤੇ ਸੋਸ਼ਲ ਮੀਡੀਆ ਦੀ ਮੌਜੂਦਗੀ ਦਾ ਆਨੰਦ ਮਾਣਿਆ ਹੈ। 

ਅਦਾਕਾਰਾ ਸੋਨਮ ਬਾਜਵਾ ਤੇ ਤਾਨੀਆ ਨੇ ਪਹਿਲਾਂ ‘ਗੁੱਡੀਆਂ ਪਟੋਲੇ’ ’ਚ ਆਪਣੀ ਧਮਾਕੇਦਾਰ ਕੈਮਿਸਟਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਸੀ ਤੇ ਹੁਣ ‘ਗੋਡੇ ਗੋਡੇ ਚਾਅ’ ’ਚ ਪੁਰਾਣੀ ਦੁਨੀਆ ਦਾ ਸੁਹਜ ਲਿਆ ਰਹੇ ਹਨ। ‘ਗੋਡੇ ਗੋਡੇ ਚਾਅ’ ਦੇ ਟਰੇਲਰ ’ਚ ਸੋਨਮ ਤੇ ਤਾਨੀਆ ਭੈਣਾਂ ਦਾ ਕਿਰਦਾਰ ਨਿਭਾਉਂਦੀਆਂ ਹਨ ਤੇ ਉਨ੍ਹਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਸੋਨਮ ਨੇ ‘ਰਾਣੀ’ ਦਾ ਕਿਰਦਾਰ ਨਿਭਾਇਆ ਹੈ, ਜਦਕਿ ਤਾਨੀਆ ਨੇ ਉਸ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਇਆ ਹੈ।

ਦੱਸ ਦਈਏ ਕਿ ਇਸ ਫ਼ਿਲਮ ’ਚ ਔਰਤਾਂ ਨੂੰ ‘ਬਰਾਤ’ ’ਚ ਹਿੱਸਾ ਲੈਣ ਤੋਂ ਰੋਕਣ ਵਾਲੇ ਪਿਤਾ-ਪੁਰਖੀ ਰੂੜ੍ਹੀਵਾਦ ਨੂੰ ਤੋੜਨ ਲਈ ਇਕੱਠੇ ਆਉਣ ਬਾਰੇ ਦੱਸਿਆ ਗਿਆ ਹੈ। ਫ਼ਿਲਮ ਦੇ ਟਰੇਲਰ ਨੂੰ ਇਸ ਦੀ ਵਿਲੱਖਣ ਕਹਾਣੀ ਤੇ ਤਾਜ਼ਗੀ ਭਰਪੂਰ ਹਾਸੇ ਲਈ ਬਹੁਤ ਪਿਆਰ ਮਿਲਿਆ ਹੈ। ਇਸ ਫ਼ਿਲਮ ’ਚ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੀਤਾਜ਼ ਬਿੰਦਰਖੀਆ ਤੇ ਗੁਰਜੈਜ਼ ਵੀ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਜ਼ੀ ਸਟੂਡੀਓਜ਼ ਤੇ ਵਰੁਣ ਅਰੋੜਾ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ।

Add a Comment

Your email address will not be published. Required fields are marked *