ਸੈਫ਼-ਕਰੀਨਾ ਦੇ ਲਾਡਲੇ ਨੇ ਤਾਈਕਵਾਂਡੋ ਦਾ ਜਿੱਤਿਆ ਮੈਚ, ਸ਼ਾਹਰੁਖ ਨੇ ਤੈਮੂਰ ਨੂੰ ਦਿੱਤਾ ਪਿਆਰ
ਮੁੰਬਈ: ਬੀ-ਟਾਊਨ ਦੇ ਸਿਤਾਰਿਆਂ ਵਾਂਗ ਉਨ੍ਹਾਂ ਦੇ ਬੱਚੇ ਵੀ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਕਰੀਨਾ ਕਪੂਰ ਖ਼ਾਨ ਅਤੇ ਸੈਫ਼ ਅਲੀ ਖ਼ਾਨ ਦੇ ਵੱਡੇ ਤੈਮੂਰ ਅਲੀ ਖ਼ਾਨ ਸਟਾਰ ਕਿਡਜ਼ ’ਚੋਂ ਸਭ ਤੋਂ ਜ਼ਿਆਦਾ ਚਰਚਾ ’ਚ ਹੈ। ਤੈਮੂਰ ਨੂੰ ਬਚਪਨ ਤੋਂ ਹੀ ਲੋਕ ਪਸੰਦ ਕਰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ।
ਹਾਲ ਹੀ ’ਚ ਤੈਮੂਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ’ਚ ਉਹ ਸ਼ਾਹਰੁਖ ਖਾਨ ਨਾਲ ਨਜ਼ਰ ਆ ਰਹੇ ਹਨ। ਦਰਅਸਲ ਬੀਤੇ ਦਿਨ ਯਾਨੀ ਐਤਵਾਰ ਨੂੰ ਮੁੰਬਈ ’ਚ ਇਕ ਤਾਈਕਵਾਂਡੋ ਮੁਕਾਬਲਾ ਹੋਇਆ ਸੀ ਜਿਸ ’ਚ ਸਾਰੇ ਮਸ਼ਹੂਰ ਬੱਚਿਆਂ ਨੇ ਹਿੱਸਾ ਲਿਆ।

ਇਸ ਤਾਈਕਵਾਂਡੋ ਮੁਕਾਬਲੇ ‘ਚ ਕਰੀਨਾ ਦੇ ਪਿਆਰੇ ਤੈਮੂਰ ਨੇ ਵੀ ਹਿੱਸਾ ਲਿਆ। ਮੈਚ ਦੌਰਾਨ ਤੈਮੂਰ ਅਲੀ ਖ਼ਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਤਾਈਕਵਾਂਡੋ ਤੈਮੂਰ ਕਾਫ਼ੀ ਵਧੀਆ ਲੱਗ ਰਿਹਾ ਸੀ।

ਮੈਚ ਦੌਰਾਨ ਤੈਮੂਰ ਨੇ ਆਪਣੇ ਵਿਰੋਧੀ ਨੂੰ ਟੱਕਰ ਦਿੱਤੀ। ਉਸ ਨੇ ਤਾਈਕਵਾਂਡੋ ’ਚ ਕਰਤੱਬ ਦਿਖਾ ਕੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਸ਼ਾਹਰੁਖ ਖ਼ਾਨ ਨੇ ਤੈਮੂਰ ਨੂੰ ਮੈਡਲ ਪਹਿਨਾਇਆ।
ਸ਼ਾਹਰੁਖ ਨੇ ਟਿਮ ਨੂੰ ਮੈਡਲ ਪਾਉਣ ਤੋਂ ਪਹਿਲਾਂ ਹੱਥ ਮਿਲਾਇਆ ਅਤੇ ਫ਼ਿਰ ਗੋਡਿਆਂ ਭਾਰ ਬੈਠ ਕੇ ਤੈਮੂਰ ਦਾ ਮੱਥਾ ਵੀ ਚੁੰਮਿਆ।
