ਪ੍ਰਿਯੰਕਾ ਤੇ ਰੌਬਰਟ ਵਾਡਰਾ ਭਾਰਤ ਜੋੜੋ ਯਾਤਰਾ ’ਚ ਹੋਏ ਸ਼ਾਮਲ

ਬੋਰਗਾਓਂ, 24 ਨਵੰਬਰ– ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਆਪਣੇ ਪਤੀ ਰੌਬਰਟ ਵਾਡਰਾ ਨਾਲ ਅੱਜ ਮੱਧ ਪ੍ਰਦੇਸ਼ ’ਚ ਆਪਣੇ ਭਰਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਈ। ਮੱਧ ਪ੍ਰਦੇਸ਼ ’ਚ ਯਾਤਰਾ ਦੇ ਦੂਜੇ ਦਿਨ ਰਾਹੁਲ ਗਾਂਧੀ ਨੇ ਖੰਡਵਾ ਜ਼ਿਲ੍ਹੇ ਦੇ ਬੋਰਗਾਓਂ ਤੋਂ ਪੈਦਲ ਮਾਰਚ ਸ਼ੁਰੂ ਕੀਤਾ। 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਯਾਤਰਾ ਸ਼ੁਰੂ ਮਗਰੋਂ ਪਹਿਲੀ ਵਾਰ ਪ੍ਰਿਯੰਕਾ ਗਾਂਧੀ ਇਸ ਮਾਰਚ ’ਚ ਸ਼ਾਮਲ ਹੋਈ। ਉਨ੍ਹਾਂ ਨਾਲ ਉਸ ਦਾ ਪਤੀ ਰੌਬਰਟ ਵਾਡਰਾ ਤੇ ਪੁੱਤਰ ਰੇਹਾਨ ਵੀ ਸੀ। ਇਸ ਮੌਕੇ ਕਾਂਗਰਸ ਵਰਕਰਾਂ ਵੱਲੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਹੱਕ ’ਚ ਨਾਅਰੇ ਮਾਰੇ ਗਏ। ਪਾਰਟੀ ਦੀ ਇਹ ਯਾਤਰਾ ਅੱਜ 78ਵੇਂ ਦਿਨ ’ਚ ਦਾਖਲ ਹੋ ਗਈ ਹੈ। ਇਸ ਮੌਕੇ ਰਾਹੁਲ ਗਾਂਧੀ ਨੇ ਕਬਾਇਲੀ ਭਾਈਚਾਰੇ ਦੇ ਇੱਕ ਸਮੂਹ ਨਾਲ ਮੁਲਾਕਾਤ ਦੌਰਾਨ ਤੀਰ-ਕਮਾਨ ’ਤੇ ਵੀ ਹੱਥ ਅਜ਼ਮਾਏ। ਉਨ੍ਹਾਂ ਨਾਲ ਪ੍ਰਿਯੰਕਾ ਗਾਂਧੀ, ਰੌਬਰਟ ਵਾਡਰਾ, ਕਾਂਗਰਸ ਆਗੂ ਦਿਗਵਿਜੈ ਸਿੰਘ ਤੇ ਹੋਰਨਾਂ ਨੇ ਵੀ ਤੀਰ-ਕਮਾਨ ਚਲਾਇਆ। ਰਾਜਸਥਾਨ ਦੇ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਵੀ ਰਾਹੁਲ ਤੇ ਪ੍ਰਿਯੰਕਾ ਨਾਲ ਪੈਦਲ ਮਾਰਚ ਕਰਦੇ ਦਿਖਾਈ ਦਿੱਤੇ ਸਨ। ਇਹ ਯਾਤਰਾ ਮੱਧ ਪ੍ਰਦੇਸ਼ ’ਚ 380 ਕਿਲੋਮੀਟਰ ਦਾ ਸਫਰ ਪੂਰਾ ਕਰਨ ਮਗਰੋਂ 4 ਦਸੰਬਰ ਨੂੰ ਰਾਜਸਥਾਨ ’ਚ ਦਾਖਲ ਹੋਵੇਗੀ। 

Add a Comment

Your email address will not be published. Required fields are marked *