ਆਸ਼ੀਸ਼ ਕੁਮਾਰ ਸਾਹਾ ਤ੍ਰਿਪੁਰਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ
June 18, 2023
ਨਵੀਂ ਦਿੱਲੀ : ਕਾਂਗਰਸ ਨੇ ਤ੍ਰਿਪੁਰਾ ਦੇ ਆਪਣੇ ਸੀਨੀਅਰ ਆਗੂ ਆਸ਼ੀਸ਼ ਕੁਮਾਰ ਸਾਹਾ ਨੂੰ ਸ਼ਨੀਵਾਰ ਨੂੰ ਪਾਰਟੀ ਦੀ ਪ੍ਰਦੇਸ਼ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ। ਪਾਰਟੀ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ, ਕਾਂਗਰਸ ਪ੍ਰਧਾਨ ਮੱਲੀਕਾਰਜੁਨ ਖੜਗੇ ਨੇ ਸਾਬਕਾ ਵਿਧਾਇਕ ਸਾਹਾ ਨੂੰ ਤ੍ਰਿਪੁਰਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਸਾਹਾ ਨੇ ਵੀਰਜੀਤ ਸਿਨਹਾ ਦੀ ਜਗ੍ਹਾ ਲਈ ਹੈ। ਇਸ ਸਾਲ ਦੀ ਸ਼ੁਰੂਆਤਵਿਚ ਹੋਈਆਂ ਤ੍ਰਿਪੁਰਾ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਨੇ ਮਾਕਪਾ ਦੇ ਨਾਲ ਗੱਠਜੋੜ ਕਰ ਚੋਣ ਲੜੀ ਸੀ। ਉਸ ਨੂੰ 60 ਮੈਂਬਰੀ ਵਿਧਾਨ ਸਭਾ ਵਿਚ ਸਿਰਫ਼ 3 ਸੀਟਾਂ ਮਿਲੀਆਂ ਸਨ।

