ਸ਼ਰਧਾ ਕਤਲ ਕੇਸ: ਸਿਰ ਤਲਾਸ਼ਣ ਲਈ ਛੱਪੜ ਖਾਲੀ ਕਰਵਾ ਰਹੀ ਦਿੱਲੀ ਪੁਲਸ

ਨਵੀਂ ਦਿੱਲੀ : ਸ਼ਰਧਾ ਕਤਲਕਾਂਡ ਨੂੰ ਲੈ ਕੇ ਦਿੱਲੀ ਪੁਲਸ ਵੱਲੋਂ ਲਗਾਤਾਰ ਇਕ ਤੋਂ ਬਾਅਦ ਇਕ ਖੁਲਾਸੇ ਹੋ ਰਹੇ ਹਨ। ਪੁਲਸ ਨੇ ਐਤਵਾਰ ਸ਼ਹਿਰ ਦੇ ਮਹਿਰੌਲੀ ਇਲਾਕੇ ਦੇ ਇਕ ਛੱਪੜ ਵਿੱਚ ਮ੍ਰਿਤਕ ਦੇ ਸਿਰ ਦੀ ਤਲਾਸ਼ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਸ਼ਰਧਾ ਦੇ ਬੁਆਏਫ੍ਰੈਂਡ ਅਤੇ ਕਥਿਤ ਕਾਤਲ ਆਫਤਾਬ ਪੂਨਾਵਾਲਾ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਸ ਨੇ ਆਪਣੀ ਪ੍ਰੇਮਿਕਾ ਦਾ ਕੱਟਿਆ ਹੋਇਆ ਸਿਰ ਛੱਪੜ ‘ਚ ਸੁੱਟ ਦਿੱਤਾ ਸੀ। ਦਿੱਲੀ ਪੁਲਸ ਦੀ ਟੀਮ ਨੇ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਕਰਮਚਾਰੀਆਂ ਨਾਲ ਮਿਲ ਕੇ ਮਹਿਰੌਲੀ ਦੇ ਇਕ ਛੱਪੜ ‘ਚੋਂ ਪਾਣੀ ਕੱਢਣਾ ਸ਼ੁਰੂ ਕੀਤਾ।

ਗੌਰਤਲਬ ਹੈ ਕਿ ਆਫਤਾਬ ਨੇ ਸ਼ਰਧਾ ਨਾਲ ਜੁੜੇ ਸਾਰੇ ਸਬੂਤ ਲੁਕਾਉਣ ਦੀ ਗੱਲ ਕਬੂਲੀ ਹੈ। ਉਸ ਨੇ ਉਸ ਦੀ ਹੱਤਿਆ ਕਰਨ ਤੋਂ ਬਾਅਦ ਘਰ ‘ਚ ਪਈਆਂ ਸ਼ਰਧਾ ਦੀਆਂ ਤਿੰਨ ਤਸਵੀਰਾਂ ਨਸ਼ਟ ਕਰ ਦਿੱਤੀਆਂ। ਪੁਲਸ ਨੇ ਆਫਤਾਬ ਦੇ ਛੱਤਰਪੁਰ ਫਲੈਟ 39ਚੋਂ ਸ਼ਰਧਾ ਦਾ ਬੈਗ ਬਰਾਮਦ ਕੀਤਾ ਹੈ, ਜਿਸ ਵਿੱਚ ਉਸ ਦੇ ਕੁਝ ਕੱਪੜੇ ਅਤੇ ਜੁੱਤੀਆਂ ਵੀ ਮਿਲੀਆਂ ਹਨ।

ਦਿੱਲੀ ਪੁਲਸ ਦੀ ਬੇਨਤੀ ‘ਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਟੀਮ ਦੇ ਆਉਣ ਤੋਂ ਬਾਅਦ ਆਫਤਾਬ ਦਾ ‘ਨਾਰਕੋ’ ਜਾਂ ਨਾਰਕੋਅਨਾਲਿਸਿਸ ਟੈਸਟ ਕੀਤਾ ਜਾਵੇਗਾ। ਪੁਲਸ ਨੇ ਸ਼ੁਰੂਆਤ ‘ਚ 8 ਤੋਂ 10 ਹੱਡੀਆਂ ਬਰਾਮਦ ਕੀਤੀਆਂ ਸਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ। ਪੁਲਸ ਦੀ ਜਾਂਚ ‘ਚ ਅਹਿਮ ਥਾਂ ਛੱਤਰਪੁਰ ਸਥਿਤ ਆਫਤਾਬ ਪੂਨਾਵਾਲਾ ਦਾ ਫਲੈਟ ਹੈ, ਜਿੱਥੇ ਕਤਲ ਤੋਂ ਪਹਿਲਾਂ ਦੋਵੇਂ ਰਹਿ ਰਹੇ ਸਨ। ਪੁਲਸ ਜਾਂਚ ਵਿੱਚ ਸ਼ਾਮਲ ਇਕ ਹੋਰ ਮਹੱਤਵਪੂਰਨ ਟਿਕਾਣਾ ਗੁਰੂਗ੍ਰਾਮ ‘ਚ ਕਾਲ ਸੈਂਟਰ ਦੇ ਨੇੜੇ ਹੈ, ਜਿੱਥੇ ਆਫਤਾਬ ਆਖਰੀ ਵਾਰ ਕੰਮ ਕਰ ਰਿਹਾ ਸੀ।

Add a Comment

Your email address will not be published. Required fields are marked *