ਰਣਦੀਪ ਹੁੱਡਾ ਦੀ ਫ਼ਿਲਮ ‘ਕੈਟ’ ਦਾ ਟਰੇਲਰ ਰਿਲੀਜ਼, ਪੰਜਾਬ ਨੂੰ ਦਿਖਾਇਆ ਨਸ਼ਿਆਂ ਦਾ ਗੜ੍ਹ

ਮੁੰਬਈ : ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਆਪਣੀ ਵੈੱਬ ਸੀਰੀਜ਼ ‘CAT’ ਵੱਡੇ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ। ਅੱਜ ਰਣਦੀਪ ਦੀ ਵੈੱਬ ਸੀਰੀਜ਼ ‘ਕੈਟ’ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ‘ਚ ਰਣਦੀਪ ਪੰਜਾਬ ‘ਚ ਨਸ਼ਾ ਤਸਕਰੀ ‘ਚ ਫਸੇ ਆਪਣੇ ਭਰਾ ਨੂੰ ਬਚਾਉਂਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ‘ਕੈਟ’ ਮਸ਼ਹੂਰ OTT ਪਲੇਟਫਾਰਮ Netflix ‘ਤੇ ਰਿਲੀਜ਼ ਹੋਵੇਗੀ। ਇਸ ਵੈਬ ਸੀਰੀਜ਼ ‘ਚ ਪੰਜਾਬ ਨੂੰ ਨਸ਼ਿਆਂ ਦੇ ਗੜ੍ਹ ਵਜੋਂ ਪੇਸ਼ ਕੀਤਾ ਗਿਆ ਹੈ।

ਦੱਸ ਦਈਏ ਕਿ ਰਣਦੀਪ ਹੁੱਡਾ ਨੇ ਕਾਫ਼ੀ ਸਮੇਂ ਤੋਂ ਫਿਲਮੀ ਦੁਨੀਆ ਤੋਂ ਦੂਰੀ ਬਣਾਈ ਹੋਈ ਸੀ। ਅਜਿਹੇ ‘ਚ ਹੁਣ ਰਣਦੀਪ ਵੈੱਬ ਸੀਰੀਜ਼ ‘ਕੈਟ’ ਰਾਹੀਂ ਵਾਪਸੀ ਕਰਨ ਲਈ ਤਿਆਰ ਹਨ। ਅੱਜ  OTT ਪਲੇਟਫਾਰਮ Netflix ਨੇ ਆਪਣੇ ਅਧਿਕਾਰਤ YouTube ਚੈਨਲ ‘ਤੇ ‘ਕੈਟ’ ਦਾ ਨਵੀਨਤਮ ਟਰੇਲਰ ਰਿਲੀਜ਼ ਕੀਤਾ ਹੈ। 1 ਮਿੰਟ 40 ਸੈਕਿੰਡ ਦੇ ‘ਕੈਟ’ ਦੇ ਇਸ ਟਰੇਲਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਰਣਦੀਪ ਹੁੱਡਾ ਦੀ ਇਸ ਸੀਰੀਜ਼ ‘ਚ ਪੰਜਾਬ ਦੀ ਡਰੱਗ ਤਸਕਰੀ ਦੀ ਕਹਾਣੀ ਦਿਖਾਈ ਗਈ ਹੈ। ਰਣਦੀਪ ਹੁੱਡਾ ਦਾ ਛੋਟਾ ਭਰਾ ਇਸ ਨਸ਼ਾ ਤਸਕਰੀ ‘ਚ ਫਸ ਜਾਂਦਾ ਹੈ ਅਤੇ ਪੁਲਸ ਉਸ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ। ਅਜਿਹੇ ‘ਚ ਰਣਦੀਪ ਹੁੱਡਾ ਪੁਲਸ ਦਾ ਅੰਡਰ ਸਪੈਸ਼ਲ ਕਾਪ ‘ਕੈਟ’ ਬਣ ਕੇ ਪੰਜਾਬ ‘ਚ ਨਸ਼ਿਆਂ ਦੀ ਤਸਕਰੀ ਨੂੰ ਕਿਵੇਂ ਬੇਨਕਾਬ ਕਰਦਾ ਹੈ, ਇਹ ਦੇਖਣ ਵਾਲੀ ਗੱਲ ਹੈ। ਸਰਦਾਰ ਦੇ ਲੁੱਕ ‘ਚ ਰਣਦੀਪ ਹੁੱਡਾ ਕਾਫ਼ੀ ਖੂਬਸੂਰਤ ਲੱਗ ਰਹੇ ਹਨ। ਰਣਦੀਪ ਹੁੱਡਾ ਸੀਰੀਜ਼ ਕੈਟ ‘ਚ ਗੁਰਨਾਮ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ।

ਕਿ ਰਣਦੀਪ ਦੀ ‘ਕੈਟ’ ਅਗਲੇ ਮਹੀਨੇ 9 ਦਸੰਬਰ ਨੂੰ ਆਨਲਾਈਨ ਸਟ੍ਰੀਮਿੰਗ OTT ਪਲੇਟਫਾਰਮ Netflix ‘ਤੇ ਕੀਤੀ ਜਾਵੇਗੀ। ਇਸ ਸੀਰੀਜ਼ ‘ਚ ਰਣਦੀਪ ਹੁੱਡਾ ਤੋਂ ਇਲਾਵਾ ਕਾਵਿਆ ਥਾਪਰ, ਦਾਨਿਸ਼ ਸੂਦ, ਕੇਪੀ ਸਿੰਘ ਅਤੇ ਗੀਤਾ ਅਗਰਵਾਲ ਵਰਗੇ ਕਈ ਫ਼ਿਲਮੀ ਸਿਤਾਰੇ ਮੌਜੂਦ ਹਨ।

Add a Comment

Your email address will not be published. Required fields are marked *