ਆਲੀਆ, ਕ੍ਰਿਤੀ ਬੈਸਟ ਐਕਟ੍ਰੈੱਸ, ਅੱਲੂ ਅਰਜੁਨ ਬੈਸਟ ਐਕਟਰ ਵਜੋਂ ਸਨਮਾਨਿਤ

ਨਵੀਂ ਦਿੱਲੀ : ਫ਼ਿਲਮ ਪੁਰਸਕਾਰਾਂ ਦਾ ਐਲਾਨ 24 ਅਗਸਤ ਨੂੰ ਕੀਤਾ ਗਿਆ ਸੀ। ਅੱਜ 17 ਅਕਤੂਬਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ 69ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਸਨਮਾਨ ਕੀਤਾ ਗਿਆ। ਇਸ ਐਵਾਰਡ ਸ਼ੋਅ ‘ਚ ਬਾਲੀਵੁੱਡ ਤੋਂ ਲੈ ਕੇ ਸਾਊਥ ਫ਼ਿਲਮ ਇੰਡਸਟਰੀ ਦੇ ਕਈ ਸੁਪਰਸਟਾਰਜ਼ ਨੇ ਹਿੱਸਾ ਲਿਆ।

ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੇ 69ਵੇਂ ਰਾਸ਼ਟਰੀ ਫ਼ਿਲਮ ਐਵਾਰਡਜ਼ ਵਿੱਚ ਬੈਸਟ ਐਕਟ੍ਰੈੱਸ ਵਜੋਂ ਆਪਣਾ ਪਹਿਲਾ ਰਾਸ਼ਟਰੀ ਫ਼ਿਲਮ ਐਵਾਰਡ ਜਿੱਤਿਆ। ਜਿੱਥੇ ਆਲੀਆ ਨੂੰ ‘ਗੰਗੂਬਾਈ ਕਾਠੀਆਵਾੜੀ’ ਲਈ ਐਵਾਰਡ ਮਿਲਿਆ ਤਾਂ ਉਥੇ ਕ੍ਰਿਤੀ ਸੈਨਨ ਨੂੰ ‘ਮਿਮੀ’ ਲਈ ਸਨਮਾਨਿਤ ਕੀਤਾ ਗਿਆ। ਅੱਲੂ ਅਰਜੁਨ ਨੂੰ ਬੈਸਟ ਐਕਟਰ ਦਾ ਐਵਾਰਡ ਮਿਲਿਆ। ਉਨ੍ਹਾਂ ਨੂੰ ਇਹ ਸਨਮਾਨ ‘ਪੁਸ਼ਪਾ: ਦਿ ਰਾਈਜ਼’ ਲਈ ਦਿੱਤਾ ਗਿਆ। ਐਵਾਰਡ ਜਿੱਤਣ ਵਾਲੀਆਂ ਫ਼ਿਲਮਾਂ ‘ਚ ‘ਆਰਆਰਆਰ’ ਅਤੇ ਵਿੱਕੀ ਕੌਸ਼ਲ ਦੀ ਫ਼ਿਲਮ ‘ਸਰਦਾਰ ਊਧਮ’ ਦਾ ਜਲਵਾ ਦੇਖਣ ਨੂੰ ਮਿਲਿਆ। ਇਨ੍ਹਾਂ ਤੋਂ ਇਲਾਵਾ ‘ਕਸ਼ਮੀਰ ਫਾਈਲਜ਼’ ਦੀ ਅਦਾਕਾਰਾ ਪੱਲਵੀ ਜੋਸ਼ੀ ਨੂੰ ਬੈਸਟ ਸਪੋਰਟਿੰਗ ਰੋਲ ਲਈ ਪੁਰਸਕਾਰ ਮਿਲਿਆ।

Add a Comment

Your email address will not be published. Required fields are marked *