ਟੋਰਾਂਟੋ ਫਿਲਮ ਮੇਲੇ ‘ਚ ਹਿਲੇਰੀ ਕਲਿੰਟਨ ਤੇ ਕਪਿਲ ਸ਼ਰਮਾ ਦੀਆਂ ਫਿਲਮਾਂ ਸ਼ਾਮਿਲ

ਟੋਰਾਂਟੋ, 18 ਅਗਸਤ-ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ 8 ਤੋਂ 18 ਸਤੰਬਰ ਤੱਕ ਹੋਣ ਵਾਲੇ ਅੰਤਰਾਰਸ਼ਟਰੀ ਫਿਲਮ ਮੇਲੇ (ਟਿਫ) ਵਿਚ ਹਿਲੇਰੀ ਕਲਿੰਟਨ, ਉਨ੍ਹਾਂ ਦੀ ਬੇਟੀ ਚੇਲਸੀ ਅਤੇ ਭਾਰਤ ਤੋਂ ਕਾਮੇਡੀਅਨ ਕਪਿਲ ਸ਼ਰਮਾ ਦੀਆਂ ਫਿਲਮਾਂ ਸ਼ਾਮਿਲ ਕੀਤੀਆਂ ਗਈਆਂ ਹਨ | ਆਮ ਭਾਰਤੀ ਪਰਿਵਾਰ ਦੀ ਕਹਾਣੀ ਬਿਆਨ ਕਰਦੀ ‘ਜ਼ਵੀਗੇਟੋ’ ਨੂੰ ਨੰਦਿਤਾ ਦਾਸ ਨੇ ਨਿਰਦੇਸ਼ਤ ਕੀਤਾ ਹੈ, ਜੋ 47ਵੇਂ ‘ਟਿਫ’ ਫਿਲਮ ਮੇਲੇ ਵਿਚ ਵਰਲਡ ਪ੍ਰੀਮੀਅਰ ਵਜੋਂ ਪ੍ਰਦਰਸ਼ਿਤ ਕੀਤੀ ਜਾਵੇਗੀ | ਇਸ ‘ਚ ਕਪਿਲ ਸ਼ਰਮਾ ਨੇ ‘ਫੂਡ ਡਲਿਵਰ’ ਕਰਨ ਦੀ ਭੂਮਿਕਾ ਨਿਭਾਈ ਹੈ | ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਤੇ ਉਨ੍ਹਾ ਦੀ ਬੇਟੀ ਚੇਲਸੀ ਫਿਲਮ ਮੇਲੇ ਦੌਰਾਨ ਆਪਣੀ ਡਾਕੂਮੈਂਟਰੀ ਫਿਲਮ ‘ਗਟਸੀ’ ਲੈ ਕੇ ਟੋਰਾਂਟੋ ਵਿਖੇ ਪੁੱਜਣਗੀਆਂ | ਮੇਲੇ ਦੇ ਮੁੱਖ ਪ੍ਰਬੰਧਕ ਕੈਮਰੋਨ ਬੇਲੀ ਨੇ ਦੱਸਿਆ ਕਿ ਅਸੀਂ ਫਿਲਮ ਮੇਲੇ ‘ਚ ਹਿਲੇਰੀ ਅਤੇ ਚੇਲਸੀ ਦਾ ਸਵਾਗਤ ਕਰਨ ਲਈ ਉਤਾਵਲੇ ਹਾਂ | ‘ਗਟਸੀ’ ਔਰਤਾਂ ਨੂੰ ਰਾਜਨੀਤੀ, ਕਲਾ ਤੇ ਹੋਰ ਖੇਤਰਾਂ ‘ਚ ਅੱਗੇ ਆਉਣ ਲਈ ਪ੍ਰੇਰਿਤ ਕਰਨ ਵਾਲੀ ਡਾਕੂਮੈਂਟਰੀ ਹੈ | ਬੇਲੀ ਨੇ ਆਖਿਆ ਕਿ ਹਿਲੇਰੀ ਅਤੇ ਚੇਲਸੀ ‘ਟਿਫ-2022’ ਦੇ ‘ਗੈਸਟ ਸਪੀਕਰ’ ਹਨ |

Add a Comment

Your email address will not be published. Required fields are marked *