ਪ੍ਰਿੰਸ ਨਰੂਲਾ ਨੇ ਬਾਥਰੂਮ ‘ਚ ਲੁਕ ਬਚਾਈ ਜਾਨ, ਲਾਈਵ ਸ਼ੋਅ ਦੌਰਾਨ ਹੋਇਆ ਖ਼ੂਬ ਹੰਗਾਮਾ

ਮੁੰਬਈ : ‘ਬਿੱਗ ਬੌਸ’ ਫੇਮ ਗਾਇਕ ਤੇ ਅਦਾਕਾਰ ਪ੍ਰਿੰਸ ਨਰੂਲਾ ਦੇ ਇੱਕ ਲਾਈਵ ਕੰਸਰਟ ਦੌਰਾਨ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ, ਇਹ ਘਟਨਾ ਉਤਰਾਖੰਡ ਵਿਖੇ ਵਾਪਰੀ। ਰੁਦਰਪੁਰ-ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ‘ਚ ਪ੍ਰਿੰਸ ਨਰੂਲਾ ਦੇ ਪ੍ਰੋਗਰਾਮ ਸੀ, ਜਿਥੇ ਹੰਗਾਮਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਸਟੇਜ ਸ਼ੋਅ ਦੌਰਾਨ ਕਿਸੇ ਨੇ ਪ੍ਰਿੰਸ ਨਰੂਲਾ ਦਾ ਹੱਥ ਖਿੱਚ ਲਿਆ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ‘ਚ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਕਈ ਲੋਕ ਜ਼ਖਮੀ ਹੋਏ।

ਇਹ ਸਭ ਵੇਖਦਿਆਂ ਪ੍ਰਿੰਸ ਨਰੂਲਾ ਸਟੇਜ ਛੱਡ ਕੇ ਬਾਥਰੂਮ ‘ਚ ਜਾ ਕੇ ਲੁਕ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ ‘ਤੇ ਰੁਦਰਪੁਰ ਦੇ ਕੋਤਵਾਲ ਵਿਕਰਮ ਰਾਠੌਰ ਅਤੇ ਰਾਮਪੁਰਾ ਚੌਕੀ ਦੇ ਇੰਚਾਰਜ ਅਰਜੁਨ ਗਿਰੀ ਟੀਮ ਨਾਲ ਮੌਕੇ ‘ਤੇ ਪਹੁੰਚੇ ਪਰ ਉਦੋਂ ਤੱਕ ਮਾਮਲਾ ਸ਼ਾਂਤ ਹੋ ਚੁੱਕਾ ਸੀ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਪ੍ਰਿੰਸ ਨਰੂਲਾ ਦੀ ਅਗਵਾਈ ‘ਚ ਇੱਕ ਪ੍ਰੋਗਰਾਮ ‘ਸੇਲਿਬ੍ਰਿਟੀ ਨਾਈਟ’ ਦਾ ਆਯੋਜਨ ਰੁਦਰਪੁਰ ਦੇ ਰਾਮਪੁਰ ਹਾਈਵੇ ‘ਤੇ ਸਥਿਤ ਇੱਕ ਹੋਟਲ ‘ਚ ਕੀਤਾ ਗਿਆ ਸੀ। ਇਸ  ਦਾ ਆਯੋਜਨ ਸ਼ਹਿਰ ਦੇ ਹੀ ਇੱਕ ਵਿਅਕਤੀ ਨੇ ਕੀਤਾ ਸੀ, ਜਿਸ ‘ਚ ਪ੍ਰਿੰਸ ਨਰੂਲਾ ਸਣੇ ਕਈ ਹੋਰ ਕਲਾਕਾਰਾਂ ਨੇ ਵੀ ਹਿੱਸਾ ਲਿਆ ਸੀ।

Add a Comment

Your email address will not be published. Required fields are marked *