ਮਸ਼ਹੂਰ ਅਮਰੀਕੀ ਅਦਾਕਾਰਾ ਡੈਨਿਸ ਰਿਚਰਡਸ ਤੇ ਪਤੀ ਏਰੌਨ ’ਤੇ ਨੌਜਵਾਨ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ

ਮੁੰਬਈ – ਮਸ਼ਹੂਰ ਅਮਰੀਕੀ ਅਦਾਕਾਰ ਡੈਨਿਸ ਰਿਚਰਡਸ ਤੇ ਉਸ ਦੇ ਪਤੀ ’ਤੇ ਹਮਲਾ ਕੀਤਾ ਗਿਆ ਹੈ। ਲਾਸ ਏਂਜਲਸ ਦੀਆਂ ਸੜਕਾਂ ’ਤੇ ਕੱਪਲ ਉੱਪਰ ਗਨ ਫਾਇਰਿੰਗ ਕੀਤੀ ਗਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ’ਚ ਕਿਸੇ ਦੀ ਜਾਨ ਨਹੀਂ ਗਈ ਪਰ ਹਾਦਸੇ ਤੋਂ ਬਾਅਦ ਤੋਂ ਸ਼ਹਿਰ ’ਚ ਤਣਾਅ ਦਾ ਮਾਹੌਲ ਹੈ।

ਅਸਲ ’ਚ ਡੈਨਿਸ ਤੇ ਉਸ ਦੇ ਪਤੀ ਏਰੌਨ ਫਾਇਪਰਸ ਦੋਵੇਂ ਆਪਣੀ ਕਾਰ ਰਾਹੀਂ ਸਟੂਡੀਓ ਵੱਲ ਜਾ ਰਹੇ ਸਨ। ਇਸ ਦੌਰਾਨ ਜਦੋਂ ਏਰੌਨ ਨੇ ਆਪਣੀ ਕਾਰ ਨੂੰ ਪਾਰਕ ਕਰਨ ਲਈ ਰੋਕਿਆ ਤਾਂ ਉਸ ਦੇ ਪਿੱਛੇ ਕਾਰ ’ਚ ਬੈਠਾ ਵਿਅਕਤੀ ਜ਼ੋਰ-ਜ਼ੋਰ ਨਾਲ ਚੀਖਣ ਲੱਗਾ। ਕਿਤੇ ਪਾਰਕਿੰਗ ਨਾ ਮਿਲਣ ’ਤੇ ਨੌਜਵਾਨ ਨੇ ਆਪਣੀ ਕਾਰ ਨੂੰ ਅੱਗੇ ਲਿਜਾਣ ਦੀ ਬਜਾਏ, ਡੈਨਿਸ ਤੇ ਏਰੌਨ ’ਤੇ ਓਪਨ ਫਾਇਰ ਕਰ ਦਿੱਤਾ।

ਡੈਨਿਸ ਦੀ ਗੱਡੀ ’ਤੇ ਬੁਰੀ ਤਰ੍ਹਾਂ ਨਾਲ ਗੋਲੀਆਂ ਦੇ ਨਿਸ਼ਾਨ ਆ ਗਏ ਹਨ। ਹਾਲਾਂਕਿ ਉਹ ਦੋਵੇਂ ਅਜੇ ਸੁਰੱਖਿਅਤ ਹਨ। ਆਊਟਲੇਟ ਦੀ ਮੀਡੀਆ ਰਿਪੋਰਟ ਮੁਤਾਬਕ ਇਸ ਘਟਨਾ ਤੋਂ ਬਾਅਦ ਰਿਚਰਡਸ ਕਾਫੀ ਡਰ ਗਈ ਸੀ ਤੇ ਸੈੱਟ ’ਤੇ ਪਹੁੰਚ ਕੇ ਰੋਣ ਲੱਗੀ। ਕਰਿਊ ਦੇ ਇਕ ਮੈਂਬਰ ਨੇ ਜਾ ਕੇ ਦੇਖਿਆ ਤਾਂ ਉਸ ਦੀ ਕਾਰ ’ਤੇ ਬੁਲੇਟ ਦੇ ਨਿਸ਼ਾਨ ਸਨ, ਜਿਸ ਤੋਂ ਬਾਅਦ ਉਸ ਵਿਅਖਤੀ ਨੇ 911 ’ਤੇ ਕਾਲ ਕੀਤੀ।

ਲਾਸ ਏਂਜਲਸ ਪੁਲਸ ਡਿਪਾਰਟਮੈਂਟ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤਕ ਦੋਸ਼ੀ ਬਾਰੇ ਕੋਈ ਖ਼ਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Add a Comment

Your email address will not be published. Required fields are marked *