OTT ’ਤੇ ਆਉਣ ਲਈ ਤਿਆਰ ਸੰਨੀ ਦਿਓਲ ਦੀ ਫ਼ਿਲਮ ‘ਗਦਰ 2’

ਮੁੰਬਈ : ਸੰਨੀ ਦਿਓਲ, ਅਮੀਸ਼ਾ ਪਟੇਲ ਤੇ ਉਤਕਰਸ਼ ਸ਼ਰਮਾ ਦੀ ਫ਼ਿਲਮ ‘ਗਦਰ 2’ ਇਸ ਸਾਲ 11 ਅਗਸਤ ਨੂੰ ਰਿਲੀਜ਼ ਹੋਈ ਸੀ ਤੇ ਇਸ ਫ਼ਿਲਮ ਨੇ ਰਿਲੀਜ਼ ਹੋਣ ਤੋਂ ਬਾਅਦ ਜ਼ਬਰਦਸਤ ਕਮਾਈ ਕੀਤੀ ਸੀ। ਇਹ ਫ਼ਿਲਮ ਸਾਲ 2001 ’ਚ ਆਈ ‘ਗਦਰ 1’ ਦਾ ਸੀਕੁਅਲ ਹੈ। ਹੁਣ ਤੱਕ 500 ਕਰੋੜ ਦੀ ਕਮਾਈ ਕਰ ਚੁੱਕੀ ਇਹ ਫ਼ਿਲਮ 2023 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੀਜੀ ਵੱਡੀ ਫ਼ਿਲਮ ਬਣ ਗਈ ਹੈ। ਇਹ ਫ਼ਿਲਮ ਹੁਣ OTT ’ਤੇ ਰਿਲੀਜ਼ ਹੋਣ ਲਈ ਤਿਆਰ ਹੈ।

‘ਗਦਰ 2’ ਫ਼ਿਲਮ ਨੇ ਬਾਕਸ ਆਫਿਸ ’ਤੇ ਜ਼ਬਰਦਸਤ ਕਮਾਈ ਕੀਤੀ ਹੈ। ਇਹ ਫ਼ਿਲਮ ਹੁਣ ਜਲਦ ਹੀ OTT ਪਲੇਟਫਾਰਮ ZEE5 ’ਤੇ ਰਿਲੀਜ਼ ਹੋਣ ਜਾ ਰਹੀ ਹੈ। ZEE5 ਨੇ ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ ਕਿ ‘ਗਦਰ 2’ ZEE5 ’ਤੇ 6 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ZEE5 ਨੇ ਇਕ ਪੋਸਟ ਸਾਂਝੀ ਕਰਦਿਆਂ ਇਹ ਖ਼ਬਰ ਦਿੱਤੀ ਹੈ। ਉਨ੍ਹਾਂ ਲਿਖਿਆ, ‘‘ਉਲਟੀ ਗਿਣਤੀ ਸ਼ੁਰੂ ਹੋ ਗਈ ਹੈ, ਤਾਰਾ ਸਿੰਘ ਤੁਹਾਡਾ ਦਿਲ ਜਿੱਤਣ ਲਈ ਤਿਆਰ ਹੈ। ਭਾਰਤ ਦੀ ਸਭ ਤੋਂ ਵੱਡੀ ਬਲਾਕਬਸਟਰ ਫ਼ਿਲਮ ZEE5 ’ਤੇ ਆ ਰਹੀ ਹੈ।’’

ਹੁਣ ਘਰ ਬੈਠੇ ਸੰਨੀ ਦਿਓਲ ਦੇ ਐਕਸ਼ਨ ਸੀਨ ਤੇ ਡਾਇਲਾਗਜ਼ ਦਾ ਮਜ਼ਾ ਲੈਣ ਲਈ ਤਿਆਰ ਹੋ ਜਾਓ। ਫ਼ਿਲਮ ’ਚ ਪਿਛਲੀ ਫ਼ਿਲਮ ਦੇ ਸੁਪਰਹਿੱਟ ਗੀਤ ‘ਉਡ ਜਾ ਕਾਲੇ ਕਾਵਾਂ’ ਤੇ ‘ਮੈਂ ਨਿਕਲਾ ਗੱਡੀ ਲੈ ਕੇ’ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਉਸ ਫ਼ਿਲਮ ਦੀਆਂ ਯਾਦਾਂ ਵੀ ਤਾਜ਼ਾ ਹੋ ਜਾਣਗੀਆਂ।

Add a Comment

Your email address will not be published. Required fields are marked *