ਬ੍ਰਿਟੇਨ : ਰਿਸ਼ੀ ਸੁਨਕ ਨੇ ਮਨਾਈ ਜਨਮ ਅਸ਼ਟਮੀ, ਪਤਨੀ ਅਕਸ਼ਤਾ ਨਾਲ ਕੀਤੇ ਭਗਵਾਨ ਕ੍ਰਿਸ਼ਨ ਦੇ ਦਰਸ਼ਨ

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਦੌੜ ‘ਚ ਸ਼ਾਮਲ ਭਾਰਤੀ ਮੂਲ ਦੇ ਰਿਸ਼ੀ ਸੁਨਕ ਵੀਰਵਾਰ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਮੰਦਰ ਪਹੁੰਚੇ ਅਤੇ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕੀਤੇ। ਸੁਨਕ ਨਾਲ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਵੀ ਮੌਜੂਦ ਸੀ। ਆਪਣੀ ਪਤਨੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਸੁਨਕ ਨੇ ਟਵਿੱਟਰ ‘ਤੇ ਲਿਖਿਆ ਕਿ ਅੱਜ ਮੈਂ ਜਨਮ ਅਸ਼ਟਮੀ ਮੌਕੇ ਆਪਣੀ ਪਤਨੀ ਅਕਸ਼ਤਾ ਨਾਲ ਭਗਤੀਵੇਦਾਂਤ ਮਨੋਰ ਗਿਆ ਸੀ। ਇਹ ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ‘ਤੇ ਮਨਾਇਆ ਜਾਣ ਵਾਲਾ ਪ੍ਰਸਿੱਧ ਹਿੰਦੂ ਤਿਉਹਾਰ ਹੈ। ਕ੍ਰਿਸ਼ਨ ਜਨਮ ਅਸ਼ਟਮੀ ਇੱਕ ਹਿੰਦੂ ਤਿਉਹਾਰ ਹੈ ਜੋ ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ਵਜੋਂ ਵਿਸ਼ਵ ਭਰ ਦੇ ਹਿੰਦੂ ਸ਼ਰਧਾਲੂਆਂ ਦੁਆਰਾ ਮਨਾਇਆ ਜਾਂਦਾ ਹੈ।

ਰਿਸ਼ੀ ਸੁਨਕ ਦੀ ਪਤਨੀ ਅਕਸ਼ਤਾ ਮੂਰਤੀ ਭਾਰਤੀ ਕਾਰੋਬਾਰੀ ਨਰਾਇਣ ਮੂਰਤੀ ਦੀ ਧੀ ਹੈ। ਦੋਵਾਂ ਦੀ ਮੁਲਾਕਾਤ ਕਾਲਜ ਦੇ ਦਿਨਾਂ ਦੌਰਾਨ ਹੋਈ ਸੀ ਜਦੋਂ ਸੁਨਕ ਸਟੈਨਫੋਰਡ ਯੂਨੀਵਰਸਿਟੀ ਤੋਂ ਐਮਬੀਏ ਕਰ ਰਿਹਾ ਸੀ। 2006 ‘ਚ ਦੋਨਾਂ ਨੇ ਬੈਂਗਲੁਰੂ ‘ਚ ਦੋ ਦਿਨ ਚੱਲੇ ਸਮਾਰੋਹ ‘ਚ ਵਿਆਹ ਕਰਵਾ ਲਿਆ। ਸੁਨਕ ਦਾ ਜਨਮ ਸਾਊਥ ਹੈਂਪਟਨ, ਯੂਕੇ ਵਿੱਚ ਹੋਇਆ ਸੀ ਅਤੇ ਉਸਦੇ ਮਾਤਾ-ਪਿਤਾ ਭਾਰਤੀ ਸਨ।  ਬੋਰਿਸ ਜਾਨਸਨ ਮੰਤਰੀ ਮੰਡਲ ਵਿੱਚ ਉਹ ਵਿੱਤ ਮੰਤਰਾਲਾ ਸੰਭਾਲ ਰਹੇ ਸਨ ਅਤੇ ਫਿਲਹਾਲ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਲਿਜ਼ ਟਰਸ ਨੂੰ ਸਖ਼ਤ ਟੱਕਰ ਦੇ ਰਹੇ ਹਨ।

Add a Comment

Your email address will not be published. Required fields are marked *