ਪੰਥ ਦਰਦੀ ਕੁਲਵੰਤ ਸਿੰਘ ਮੁਠੱਡਾ ਦਾ ਫਰਾਂਸ ਦੇ ਵੱਖੋ ਵੱਖ ਗੁਰਦਵਾਰਿਆ ਵਿੱਚ ਭਰਵਾਂ ਸਵਾਗਤ

ਲੰਡਨ : ਪੰਥਕ ਸਫ਼ਾਂ ਵਿੱਚ ਵਿਲੱਖਣ ਪਹਿਚਾਣ ਰੱਖਣ ਵਾਲੇ ਕੁਲਵੰਤ ਸਿੰਘ ਮੁਠੱਡਾ ਦਾ ਫਰਾਂਸ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦੁਆਰਾ ਸਿੰਘ ਸਭਾ ਬੋਬੀਨੀ ਅਤੇ ਗੁਰਦੁਵਾਰਾ ਸੰਤ ਬਾਬਾ ਪ੍ਰੇਮ ਸਿੰਘ ਲਾ-ਕੋਰਨਵ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਿਰੋਪਾਓ ਪਾ ਕੇ ਮੁਠੱਡਾ ਦਾ ਸਨਮਾਨ ਕੀਤਾ ਗਿਆ ਅਤੇ ਪੰਥ ਲਈ ਨਿਭਾਈ ਸੇਵਾ ਤੋਂ ਸੰਗਤਾਂ ਨੂੰ ਵਿਸਤਾਰ ਪੂਰਵਕ ਜਾਣੂ ਕਰਵਾਇਆ ਗਿਆ।

ਇਸ ਮੌਕੇ ਕੁਲਵੰਤ ਸਿੰਘ ਮੁਠੱਡਾ ਨੇ ਗੁਰਦੁਵਾਰਿਆ ਦੀਆਂ ਪ੍ਰਬੰਧਕ ਕਮੇਟੀਆਂ ਦਾ ਸਨਮਾਨ ਦੇਣ ‘ਤੇ ਸ਼ੁਕਰਾਨਾ ਕੀਤਾ। ਉਨ੍ਹਾਂ ਨੇ ਫਰਾਂਸ ਦੀਆਂ ਪੰਥਕ ਜਥੇਬੰਦੀਆ ਸਾਹਮਣੇ ਭਵਿੱਖ ਵਿੱਚ ਪੰਥ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਕਰਕੇ ਅਤੇ ਪੰਥ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ ਸੁਲਝਾਉਣ ਬਾਰੇ ਆਪਣੇ ਸੁਝਾਅ ਰੱਖੇ । ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਮੁਠੱਡਾ ਨੂੰ ਯ. ਐੱਨ. ਓ. ਦਾ ਰਾਜਸੀ ਪਾਸਪੋਰਟ ਹੋਣ ਕਾਰਨ ਪਾਕਿਸਤਾਨ ਗੁਰਧਾਮ ਯਾਤਰਾ ਵੀਜ਼ੇ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਮੌਕੇ ਪੰਥਕ ਜਥੇਬੰਦੀਆਂ ਵੱਲੋਂ ਪਾਕਿਸਤਾਨ ਸਰਕਾਰ ਨੂੰ ਯੂ. ਐੱਨ. ਓ. ਪਾਸਪੋਰਟ ਹੋਲਡਰਾਂ ਨੂੰ ਗੁਰਧਾਮ ਯਾਤਰਾ ਲਈ ਵੀਜ਼ੇ ਦੇਣ ਲਈ ਲਿਖਿਆ ਗਿਆ।

Add a Comment

Your email address will not be published. Required fields are marked *