ਅਮਰਿੰਦਰ ਗਿੱਲ ਨੇ ਵੀ ਕੱਢਿਆ ਆਪਣਾ ਸਿੰਗਲ ਟਰੈਕ ‘ਓਸ਼ੀਅਨ ਆਈਸ’

ਅਮਰਿੰਦਰ ਗਿੱਲ ਨੇ ਆਖਿਰਕਾਰ ਆਪਣਾ ਸਿੰਗਲ ਟਰੈਕ ਰਿਲੀਜ਼ ਕਰ ਦਿੱਤਾ ਹੈ। ਇਸ ਸਿੰਗਲ ਟਰੈਕ ਦਾ ਨਾਂ ‘ਓਸ਼ੀਅਨ ਆਈਸ’ ਹੈ। ਗੀਤ ਵਿੰਟੇਜ ਵਾਈਬ ਨਾਲ ਭਰਪੂਰ ਹੈ, ਜਿਸ ਨੂੰ ਅਮਰਿੰਦਰ ਗਿੱਲ ਨੇ ਆਪਣੀ ਆਵਾਜ਼ ਨਾਲ ਬੇਹੱਦ ਖ਼ੂਬਸੂਰਤ ਬਣਾ ਦਿੱਤਾ ਹੈ। ਗੀਤ ਦੀ ਵੀਡੀਓ ਵੀ ਸ਼ਾਨਦਾਰ ਹੈ, ਜੋ ਸਾਗਰ ਦਿਓਲ ਵਲੋਂ ਬਣਾਈ ਗਈ ਹੈ।

ਗੀਤ ਦੇ ਬੋਲ ਵੀ ਅਮਰਿੰਦਰ ਗਿੱਲ ਵਲੋਂ ਲਿਖੇ ਗਏ ਹਨ, ਜਿਸ ਨੂੰ ਸੰਗੀਤ ਲੋਅਕੀ ਨੇ ਦਿੱਤਾ ਹੈ। ਯੂਟਿਊਬ ’ਤੇ ਇਸ ਗੀਤ ਨੂੰ ਰਿਧਮ ਬੁਆਏਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 3.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਦੱਸ ਦੇਈਏ ਕਿ ਆਖਰੀ ਵਾਰ ਅਮਰਿੰਦਰ ਗਿੱਲ ਦਾ ਸਿੰਗਲ ਟਰੈਕ ‘ਅਡੌਰ’ ਸੀ, ਜੋ ਪਿਛਲੇ ਸਾਲ 14 ਫਰਵਰੀ ਨੂੰ ਰਿਲੀਜ਼ ਕੀਤਾ ਗਿਆ ਸੀ।

Add a Comment

Your email address will not be published. Required fields are marked *