ਗਾਇਕ ਅੰਮ੍ਰਿਤ ਮਾਨ ਨੂੰ ਆਈ ਮਾਂ ਦੀ ਯਾਦ, ਭਾਵੁਕ ਹੁੰਦਿਆਂ ਲਿਖਿਆ- ਮਾਏ ਤੇਰਾ ਪੁੱਤ ਇੱਕਲਾ ਜਿਹਾ ਹੋ ਗਿਆ

ਜਲੰਧਰ – ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਹਮੇਸ਼ਾ ਹੀ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਨੂੰ ਯਾਦ ਕਰਦਿਆਂ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਲਿਖਿਆ ਕਿ ”ਮਿਸ ਯੂ ਮਾਂ, ਤੇਰਾ ਪੁੱਤ ਤੇਰੇ ਜਾਣ ਤੋਂ ਬਾਅਦ ਇੱਕਲਾ ਜਿਹਾ ਹੋ ਗਿਆ। ਹਰ ਰੋਜ਼ ਇਹੀ ਸੋਚਦਾ ਰਹਿੰਦਾ ਕਿ ਕਾਸ਼ ਅੱਜ ਮਾਂ ਹੁੰਦੀ ਤਾਂ ਇੰਝ ਕਰਨਾ ਸੀ, ਉਂਝ ਕਰਨਾ ਸੀ। ਨਿੱਕੀਆਂ-ਨਿੱਕੀਆਂ ਸਲਾਹਾਂ ਕਰਦੇ ਸੀ ਆਪਾਂ। ਤੁਸੀਂ ਮੈਨੂੰ ਪਿਆਰ ਨਾਲ ਕਹਿੰਦੇ ਸੀ ਮੇਰਾ ਪਾਲੀ ਪਰ ਇਸ ਨਾਮ ਨਾਲ ਹੁਣ ਕੋਈ ਨਹੀਂ ਬੁਲਾਉਂਦਾ।”

ਦੱਸ ਦਈਏ ਕਿ ਅੰਮ੍ਰਿਤ ਮਾਨ ਦੀ ਇਸ ਪੋਸਟ ‘ਤੇ ਪੰਜਾਬੀ ਕਲਾਕਾਰ ਕੁਮੈਂਟ ਕਰਕੇ ਹੌਂਸਲਾ ਦੇ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ ”ਰੱਬ ਮਾਂ ਤੋਂ ਵੱਡਾ ਹੋ ਨਹੀਂ ਸਕਦਾ।” ਉਥੇ ਹੀ ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ ”ਵਾਹਿਗੁਰੂ।” ਇੱਕ ਹੋਰ ਨੇ ਕਿਹਾ ‘ਹੌਸਲਾ ਰੱਖ ਵੀਰੇ।” ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ। ਹਿੱਟ ਗੀਤਾਂ ਦੀ ਲਿਸਟ ‘ਚ ‘ਬੰਬ ਜੱਟ’, ‘ਇੱਕ ਚੰਨ ਰਹਿੰਦਾ ਬੱਦਲਾਂ ‘ਚ ਦੂਜਾ ਨਾਲ ਸੀਟ ‘ਤੇ ਬਹਿੰਦਾ’, ‘ਮਿੱਠੀ ਮਿੱਠੀ’, ‘ਦੇਸੀ ਦਾ ਡਰੰਮ’, ‘ਪੈੱਗ ਦੀ ਵਾਸ਼ਨਾ’ ਵਰਗੇ ਕਈ ਹੋਰ ਗੀਤ ਸ਼ਾਮਲ ਹਨ।

ਅੰਮ੍ਰਿਤ ਮਾਨ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਹੁਣ ਕਾਮਯਾਬ ਗਾਇਕ ਦੇ ਨਾਲ-ਨਾਲ ਅਦਾਕਾਰ ਵੀ ਹਨ।

Add a Comment

Your email address will not be published. Required fields are marked *