ਬ੍ਰਿਟਿਸ਼ ਸਿੱਖ ਦਾ ਬਿਆਨ ਆਇਆ ਸਾਹਮਣੇ, ਕਿਹਾ-‘ਮੈਂ ਮਹਾਰਾਣੀ ਦਾ ਕਤਲ ਕਰਨਾ ਚਾਹੁੰਦਾ ਸੀ’

ਲੰਡਨ : ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਰਿਹਾਇਸ਼ ਵਿੰਡਸਰ ਕੈਸਲ ਦੇ ਕੰਪਲੈਕਸ ਵਿੱਚ ਪਿਛਲੇ ਸਾਲ ਕ੍ਰਿਸਮਿਸ ਵਾਲੇ ਦਿਨ ਤੀਰ-ਕਮਾਨ ਨਾਲ ਫੜੇ ਗਏ ਇੱਕ ਬ੍ਰਿਟਿਸ਼ ਸਿੱਖ ਨੇ ਸੁਰੱਖਿਆ ਗਾਰਡਾਂ ਨੂੰ ਦੱਸਿਆ ਹੈ ਕਿ ਉਹ ਮਹਾਰਾਣੀ ਐਲਿਜ਼ਾਬੈਥ-ਦੂਜੀ ਦੀ ਹੱਤਿਆ ਕਰਨ ਲਈ ਉੱਥੇ ਗਿਆ ਸੀ। ਇਹ ਗੱਲ ਬੁੱਧਵਾਰ ਨੂੰ ਬ੍ਰਿਟੇਨ ਦੀ ਇਕ ਅਦਾਲਤ ਨੂੰ ਦੱਸੀ ਗਈ। ਸਾਊਥੈਂਪਟਨ ਦੇ ਵਸਨੀਕ ਜਸਵੰਤ ਸਿੰਘ ਚੈਲ ਦੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਸਾਹਮਣੇ ਆਈ ਇੱਕ ਵੀਡੀਓ ਵਿੱਚ ਉਸਨੇ ਆਪਣੇ ਆਪ ਨੂੰ ਇੱਕ ਭਾਰਤੀ ਸਿੱਖ ਦੱਸਿਆ, ਜੋ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ 96 ਸਾਲਾ ਮਹਾਰਾਣੀ ਨੂੰ ਮਾਰਨਾ ਚਾਹੁੰਦਾ ਸੀ।

ਜ਼ਿਕਰਯੋਗ ਹੈ ਕਿ 25 ਦਸੰਬਰ 2021 ਦੀ ਸਵੇਰ ਨੂੰ ਵਾਪਰੀ ਇਸ ਘਟਨਾ ਦੇ ਸਮੇਂ ਮਹਾਰਾਣੀ ਆਪਣੇ ਨਿੱਜੀ ਅਪਾਰਟਮੈਂਟ ਵਿੱਚ ਸੀ। ਇਸ ਮਹੀਨੇ ਦੇ ਸ਼ੁਰੂ ਵਿਚ 20 ਸਾਲਾ ਚੈਲ ‘ਤੇ ਦੇਸ਼ ਧ੍ਰੋਹ, ਕਤਲ ਦੀ ਧਮਕੀ ਅਤੇ ਹਥਿਆਰ ਰੱਖਣ ਦੇ ਦੋਸ਼ ਲਾਏ ਗਏ ਸਨ। ਉਹ ਬੁੱਧਵਾਰ ਨੂੰ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਇਆ, ਜਿਸ ਨੇ ਉਸਨੂੰ ਹਿਰਾਸਤ ਵਿੱਚ ਭੇਜ ਦਿੱਤਾ। ਉਸ ਨੂੰ 14 ਸਤੰਬਰ ਨੂੰ ਓਲਡ ਬੇਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਬ੍ਰਿਟਿਸ਼ ਸਿੱਖ ਨੇ ਕਹੀ ਇਹ ਗੱਲ

ਹਥਕੜੀ ਲਗਾਉਣ ਅਤੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ, ਚੈਲ ਨੇ ਕਥਿਤ ਤੌਰ ‘ਤੇ ਇੱਕ ਸ਼ਾਹੀ ਸੁਰੱਖਿਆ ਅਧਿਕਾਰੀ ਨੂੰ ਕਿਹਾ ਕਿ ਮੈਂ ਇੱਥੇ ਰਾਣੀ ਨੂੰ ਮਾਰਨ ਆਇਆ ਹਾਂ। ਚੈਲ ਬਰਕਸ਼ਾਇਰ ਦੇ ਬ੍ਰੌਡਮੂਰ ਹਸਪਤਾਲ ਦੀ ਓਵਰ-ਸੁਰੱਖਿਅਤ ਮਨੋਵਿਗਿਆਨਕ ਯੂਨਿਟ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ। ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ ਕ੍ਰਿਸਮਸ ਮਨਾਉਣ ਵਿੰਡਸਰ ਕੈਸਲ ਪਹੁੰਚੀ ਸੀ। ਜਸਵੰਤ ਸਿੰਘ ਚੈਲ ਨੇ ਕ੍ਰਿਸਮਿਸ ਵਾਲੇ ਦਿਨ ਸਵੇਰੇ 8:06 ਵਜੇ ਸਨੈਪਚੈਟ ‘ਤੇ ਪ੍ਰੀ-ਰਿਕਾਰਡ ਕੀਤੀ ਵੀਡੀਓ ਅਪਲੋਡ ਕੀਤੀ। ਉਸਨੂੰ 24 ਮਿੰਟ ਬਾਅਦ ਵਿੰਡਸਰ ਕੈਸਲ ਦੇ ਅੰਦਰੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਕਤਲੇਆਮ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ

ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿੱਚ ਅੰਗਰੇਜ਼ਾਂ ਵੱਲੋਂ ਹਜ਼ਾਰਾਂ ਲੋਕਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ 1200 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਇਸ ਵੀਡੀਓ ਤੋਂ ਇਲਾਵਾ ਸਨੈਪਚੈਟ ‘ਤੇ ਇਕ ਸੰਦੇਸ਼ ਵੀ ਦਿੱਤਾ ਗਿਆ ਸੀ। ਇਸ ‘ਚ ਕਿਹਾ ਗਿਆ ਸੀ ਕਿ ਜਿਨ੍ਹਾਂ ਨਾਲ ਮੈਂ ਗ਼ਲਤ ਕੀਤਾ ਹੈ ਜਾਂ ਉਨ੍ਹਾਂ ਨਾਲ ਝੂਠ ਬੋਲਿਆ ਹੈ, ਮੈਨੂੰ ਮਾਫ ਕਰ ਦਿਓ। ਜਸਵੰਤ ਨੇ ਕਿਹਾ ਕਿ ਜੇ ਤੁਹਾਨੂੰ ਇਹ ਮਿਲ ਗਿਆ ਹੈ ਤਾਂ ਜਾਣ ਲੈਣਾ ਕਿ ਮੇਰੀ ਮੌਤ ਨੇੜੇ ਹੈ। ਕਿਰਪਾ ਕਰਕੇ ਇਸ ਖ਼ਬਰ ਨੂੰ ਉਹਨਾਂ ਨਾਲ ਸਾਂਝਾ ਕਰੋ ਜਾਂ ਉਹਨਾਂ ਨੂੰ ਦੱਸੋ ਜੋ ਇਸ ਮਾਮਲੇ ਵਿਚ ਦਿਲਚਸਪੀ ਰੱਖਦੇ ਹਨ।

Add a Comment

Your email address will not be published. Required fields are marked *