ਸੜਕਾਂ ਦੇ ਟੋਏ ਬਣ ਰਹੇ ਹਨ ਨਾਗਰਕਿਾਂ ਲਈ ਦਿੱਕਤ

ਆਕਲੈਂਡ- ਮੈਲਬੋਰਨ ਦੇ ਫਰੀ ਵੇਅ ਦੀਆਂ ਸੜਕ ‘ਤੇ ਬਣੇ ਟੋਏ ਕਾਰ ਚਾਲਕਾਂ ਲਈ ਵੱਡੀ ਦਿੱਕਤ ਸਾਬਿਤ ਹੋ ਰਹੇ ਹਨ। ਹੁਣ ਤੱਕ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿੱਚ ਕਾਰਾਂ ਦੇ ਟਾਇਰ ਫੱਟਣ ਤੋਂ ਲੈਕੇ ਰਿੰਮਾਂ ਦੇ ਟੇਢੇ ਹੋ ਜਾਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਇਹ ਚੰਗੀ ਕਿਸਮਤ ਹੀ ਕਹੀ ਜਾ ਸਕਦੀ ਹੈ ਕਿ ਤੇਜ ਰਫਤਾਰ ‘ਤੇ ਅਚਾਨਕ ਆਏ ਟੋੲ ਕਾਰਨ ਕੋਈ ਜਾਨਲੇਵਾ ਹਾਦਸਾ ਨਹੀਂ ਵਾਪਰਿਆ ਹੈ। ਵਾਪਰੇ ਹਾਦਸਿਆਂ ਵਿੱਚ ਨੁਕਸਾਨੀਆਂ ਕਾਰਾਂ ਨੂੰ ਟੋਅ ਕਰਕੇ ਲੈ ਜਾਣਾ ਪੈਂਦਾ ਹੈ। ਇਸ ਬਾਰੇ ਮੀਡੀਆ ਵੱਲੋਂ ਵੀ ਆਈ ਸੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਅਜੇ ਤੱਕ ਉਹਨਾਂ ਵੱਲੋਂ ਕੋਈ ਬਿਆਨਬਾਜੀ ਸਾਹਮਣੇ ਨਹੀਂ ਆਈ ਹੈ।

Add a Comment

Your email address will not be published. Required fields are marked *